
ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ
- by Jasbeer Singh
- December 27, 2024

ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ ਮੁੰਬਈ, 27 ਦਸੰਬਰ : ਪ੍ਰਸਿੱਧ ਬਾਲੀਵੁੱਡ ਫਿ਼ਲਮ ਸਟਾਰ ਸਲਮਾਨ ਖਾਨ ਦੇ 59ਵੇਂ ਜਨਮਦਿਨ ’ਤੇ ਅੱਜ 27 ਦਸੰਬਰ ਨੂੰ ਉਸਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਟਾਲ ਦਿੱਤਾ ਗਿਆ ਹੈ। ਇਹ ਐਲਾਨ 26 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਕੀਤਾ ਗਿਆ ਹੈ ਹੈ। ਏ.ਆਰ. ਮੁਰੂਗਾਦੌਸ ਵੱਲੋਂ ਨਿਰਦੇਸ਼ਤ ਐਕਸ਼ਨ ਥ੍ਰਿਲਰ ਫਿਲਮ ਹੁਣ 28 ਦਸੰਬਰ ਨੂੰ ਸਵੇਰੇ 11:07 ਵਜੇ ਔਨਲਾਈਨ ਪ੍ਰੀਮੀਅਰ ਲਈ ਤਿਆਰ ਹੈ, ਇਸ ਬਾਰੇ ਨਾਡਿਆਡਵਾਲਾ ਦੇ ਅਧਿਕਾਰਤ ਐਕਸ ਹੈਂਡਲ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਸਾਡੇ ਸਤਿਕਾਰਯੋਗ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਦਿਹਾਂਤ ਦੇ ਮੱਦੇਨਜ਼ਰ ਸਾਨੂੰ ਇਹ ਘੋਸ਼ਣਾ ਕਰਦੇ ਹੋਏ ਅਫਸੋਸ ਹੈ ਕਿ ਸਿਕੰਦਰ ਦੇ ਟੀਜ਼ਰ ਦੀ ਰਿਲੀਜ਼ ਨੂੰ 28 ਦਸੰਬਰ 11:07 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸਾਜਿਦ ਨਾਡਿਆਡਵਾਲਾ ਦੀ ਆਉਣ ਵਾਲੀ ਸ਼ਾਨਦਾਰ ਰਚਨਾ “ਸਿਕੰਦਰ” ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ’’ਤੇ ਆਪਣਾ ਪਹਿਲਾ ਪੋਸਟਰ ਜਾਰੀ ਕੀਤਾ ਹੈ।ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਨਮਾਨ ਲਈ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੋਇਆ ਹੈ ।