
Crime
0
ਥਾਣਾ ਸਿਟੀ ਰਾਜਪੁਰਾ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ
- by Jasbeer Singh
- August 14, 2024

ਥਾਣਾ ਸਿਟੀ ਰਾਜਪੁਰਾ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਰਾਜਪੁਰਾ, 14 ਅਗਸਤ () : ਥਾਣਾ ਸਿਟੀ ਰਾਜਪੁਰਾ ਪੁਲਸ ਨੇਦੋ ਜਣਿਆਂ ਵਿਰੁੱਧ 24 ਬੋਤਲਾਂ ਸ਼ਰਾਬ ਦੀਆਂ ਮਿਲਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਨੋਜ ਕੁਮਾਰ ਪੁੱਤਰ ਸਰਯੁਗ ਯਾਦਵ ਵਾਸੀ ਵਾਰਡ ਨੰ. 9 ਮਾਲੀ ਜਿਲਾ ਖਗੜੀਆ ਬਿਹਾਰ, ਸੁਬੋਧ ਕੁਮਾਰ ਪੁੱਤਰ ਨਰਾਇਣ ਮਹਾਤੋ ਵਾਸੀ ਵਾਰਡ ਨੰ. 01 ਪਿੰਡ ਰਾਮਪੁਰ ਤਿਲਕ ਜਿਲਾ ਪੂਨੀਆ ਬਿਹਾਰ ਸ਼ਾਮਲ ਹਨ। ਪੁਲਸ ਮੁਤਾਬਕ ਏ. ਐਸ. ਆਈ. ਲਖਵਿੰਦਰ ਸਿੰਘ ਜੋ ਕਿ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਦਮਨਹੇੜੀ ਫਾਟਕ ਓਵਰ ਬ੍ਰਿਜ ਦੇ ਕੋਲ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।