
ਮਹਾਨ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਜੀ ਦਾ 117ਵਾਂ ਜਨਮ ਦਿਹਾੜਾ 15 ਮਈ ਨੂੰ ਮਨਾਇਆ ਜਾਵੇਗਾ : ਮਰੀਜ਼ ਮਿੱਤਰਾ
- by Jasbeer Singh
- May 1, 2024

ਪਟਿਆਲਾ, 1 ਮਈ (ਜਸਬੀਰ)-ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਮੁੱਖ ਦਫ਼ਤਰ ਵਿਮਲ ਮੈਡੀਕੋਜ਼ ਨੇੜੇ ਛੋਟੀ ਨਦੀ ਪੁੱਲ ਸਨੌਰੀ ਅੱਡਾ ਪਟਿਆਲਾ ਵਿਖੇ ਸੰਪਨ ਹੋਈ। ਬੈਠਕ ਵਿਚ ਵਿਸ਼ੇਸ਼ ਤੌਰ ’ਤੇ ਪ੍ਰਧਾਨ ਗੁਰਮੁਖ ਗੁਰੂ, ਮੀਤ ਪ੍ਰਧਾਨ ਵਿਕਰਮਜੀਤ ਨਾਹਰ, ਖਜ਼ਾਨਚੀ ਵਿਕਰਮ ਸ਼ਰਮਾ, ਜੁਆਇੰਟ ਸਕੱਤਰ ਗੁਰਸੇਵਕ ਸਿੰਘ, ਕਾਰਜਕਾਰੀ ਕਮੇਟੀ ਮੈਂਬਰ ਬਿੰਟੂ ਕੁਮਾਰ, ਕਾਰਜਕਾਰੀ ਕਮੇਟੀ ਮੈਂਬਰ ਅਮਿ੍ਰਤ ਪਾਲ ਸਿੰਘ ਐਂਬੀ ਸ਼ਾਮਲ ਸਨ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 15 ਮਈ ਨੂੰ ਮਹਾਨ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਜੀ ਦਾ 117ਵਾਂ ਜਨਮ ਦਿਹਾੜਾ ਮਰੀਜ਼ ਮਿੱਤਰਾ ਵਲੋਂ ਸਨੌਰੀ ਅੱਡਾ ਪਟਿਆਲਾ ਵਿਖੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਗੁਰਮੁਖ ਗੁਰੂ ਪ੍ਰਧਾਨ ਮਰੀਜ਼ ਮਿੱਤਰਾ ਨੇ ਦੱਸਿਆ ਕਿ ਉਹ ਕੌਮਾਂ ਤਬਾਹ ਹੋ ਜਾਂਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਪਰ ਮਰੀਜ਼ ਮਿੱਤਰਾ ਆਪਣੇ ਆਦਰਸ਼ ਅਤੇ ਮਹਾਨ ਕ੍ਰਾਂਤੀਕਾਰੀ ਸ਼ਹੀਦਾਂ ਨੂੰ ਕੱਦੇ ਨਹੀਂ ਭੁੱਲ ਸਕਦੀ। ਇਨ੍ਹਾਂ ਮਹਾਨ ਸ਼ਹੀਦਾਂ ਦੇ ਸ਼ਹੀਦੀ ਅਤੇ ਜਨਮ ਦਿਹਾੜਿਆਂ ’ਤੇ ਮਰੀਜ ਮਿੱਤਰਾ ਵਲੋਂ ਸਮੇਂ ਸਮੇਂ ’ਤੇ ਸਮਾਗਮ ਕਰਕੇ ਸਮਾਜ ਵਿਚ ਇਨ੍ਹਾਂ ਦੀ ਸ਼ਹਾਦਤ ਦੀ ਲੋਹ ਨੂੰ ਜਗਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਇਹ ਸ਼ਹੀਦ ਨਾ ਹੁੰਦੇ ਤਾਂ ਅੱਜ ਵੀ ਭਾਰਤ ਦੇਸ਼ ਨੇ ਗੁਲਾਮ ਹੀ ਹੋਣਾ ਸੀ। ਇਨ੍ਹਾਂ ਕ੍ਰਾਂਤੀਕਾਰੀ ਸ਼ਹੀਦਾਂ ਤੋਂ ਡਰ ਕੇ ਹੀ ਅੰਗਰੇਜ ਭਾਰਤ ਛਡ ਕੇ ਭੱਜੇ ਸਨ ਹੋਰ ਕਿਸੇ ਦੇ ਚਰਖੇ ਚਲਾਉਣ ਨਾਲ ਸਾਨੂੰ ਆਜ਼ਾਦੀ ਨਹੀਂ ਮਿਲੀ। ਮੀਟਿੰਗ ਵਿਚ ਮਰੀਜ਼ ਮਿੱਤਰਾ ਦੀਆਂ ਚੱਲ ਰਹੀਆਂ ਸੇਵਾਵਾਂ ’ਤੇ ਵੀ ਮੰਥਨ ਕੀਤਾ ਗਿਆ। ਜ਼ਰੂਰਤਮੰਦ ਮਰੀਜਾਂ ਲਈ ਦਵਾਈਆਂ ਦੀ ਸੇਵਾ ਜਲਦੀ ਹੀ ਮਰੀਜ਼ ਮਿੱਤਰਾ ਮੁੱਖ ਦਫ਼ਤਰ ਸਨੌਰੀ ਅੱਡਾ ਪਟਿਆਲਾ ਵਿਖੇ ਹੀ ਸ਼ੁਰੂ ਕੀਤੀ ਜਾਵੇਗੀ। ਜਖਮੀ ਬੀਮਾਰ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਲਈ ਇਕ ਵੱਖਰੀ ਟੀਮ ਤਿਆਰ ਕੀਤੀ ਜਾਵੇਗੀ। ਇਸ ਟੀਮ ਵਿਚ ਮਰੀਜ਼ ਮਿੱਤਰਾਂ ਦੇ ਮੈਂਬਰ ਆਪਣੇ ਆਪਣੇ ਸਮੇਂ ਅਨੁਸਾਰ ਸੇਵਾ ਕਰਨ ਲਈ ਜਾਇਆ ਕਰਨਗੇ।