
ਜਥੇਦਾਰ ਨੂੰ ਹਟਾਏ ਜਾਣ ਦੀ ਕਾਰਵਾਈ ਬਦਲਾਖ਼ੋਰੀ ਤਹਿਤ ਕਾਰਵਾਈ ਹੋਈ ਹੈ : ਸੀ. ਐਮ. ਮਾਨ
- by Jasbeer Singh
- March 8, 2025

ਜਥੇਦਾਰ ਨੂੰ ਹਟਾਏ ਜਾਣ ਦੀ ਕਾਰਵਾਈ ਬਦਲਾਖ਼ੋਰੀ ਤਹਿਤ ਕਾਰਵਾਈ ਹੋਈ ਹੈ : ਸੀ. ਐਮ. ਮਾਨ ਚੰਡੀਗੜ੍ਹ : ਜਥੇਦਾਰ ਨੂੰ ਹਟਾਏ ਜਾਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਇਹ ਹਾਲ ਹੋ ਗਿਆ । ਜਿਹੜੀ ਅੰਤਰਿੰਗ ਕਮੇਟੀ ਨੇ ਫੈਸਲਾ ਲਿਆ ਹੈ ਉਸ ਨੂੰ ਆਪ 12-13 ਸਾਲ ਹੋ ਗਏ । ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਆਪ ਤਾਂ ਵੈਲਿਡ ਹੋ ਜਾਓ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਨੂੰ ਐਸ. ਜੀ. ਪੀ. ਸੀ. ਚੋਣ ਕਰਵਾਉਣ ਦੀ ਅਪੀਲ ਕਰਦੇ ਹਾਂ । ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਕਾਬਜ਼ਾ ਕਰਕੇ ਬੈਠ ਗਿਆ ਹੈ । ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਜੇਬਾਂ ਵਿਚੋਂ ਨਿਕਲਦੇ ਹਨ । ਕਦੇ ਜਥੇਦਾਰ ਨੂੰ ਜੇਬ ਵਿੱਚ ਪਾ ਲਿਆ ਕਦੇ ਕੱਢ ਲਿਆ । ਸੀ. ਐੱਮ. ਮਾਨ ਨੇ ਕਿਹਾ ਹੈ ਕਿ ਇਹ ਕਾਰਵਾਈ ਬਦਲਾਖ਼ੋਰੀ ਤਹਿਤ ਕਾਰਵਾਈ ਹੋਈ । ਉਨ੍ਹਾਂ ਨੇ ਕਿਹਾ ਹੈਕਿ ਜਥੇਦਾਰ ਦਾ ਅਹੁਦਾ ਬਹੁਤ ਵੱਡਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਾਰੇ ਗੁਨਾਹ ਮੰਨਣ ਤੋਂ ਬਾਅਦ ਵੀ ਹੁਣ ਤੁਸੀ ਕਾਰਵਾਈ ਕਰ ਰਹੇ ਹੋ ।
Related Post
Popular News
Hot Categories
Subscribe To Our Newsletter
No spam, notifications only about new products, updates.