
ਲੰਮੇ ਸਮੇਂ ਤੋਂ ਪੱਤਰਕਾਰੀ ਖੇਤਰ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਦੀ
- by Jasbeer Singh
- April 8, 2025

ਲੰਮੇ ਸਮੇਂ ਤੋਂ ਪੱਤਰਕਾਰੀ ਖੇਤਰ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਦੀਆਂ ਸਰਗਰਮੀਆਂ ਹਨ ਜਾਰੀ ਪਟਿਆਲਾ : ਲੰਮੇ ਸਮੇਂ ਤੋਂ ਪੱਤਰਕਾਰੀ ਖੇਤਰ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ (ਰਜਿ.) ਪਟਿਆਲਾ ਦੀਆਂ ਸਰਗਰਮੀਆਂ ਜਾਰੀ ਹਨ । ਕਲੱਬ ਵੱਲੋਂ ਜਿਥੇ ਨਿਧੜਕ ਪੱਤਰਕਾਰੀ ਦਾ ਹੋਕਾ ਦਿੱਤਾ ਜਾ ਰਿਹਾ ਹੈ ਉੱਥੇ ਸਮਾਜ ਸੇਵੀ ਕਾਰਜਾਂ ਵਿੱਚ ਵੀ ਕਾਰਗੁਜ਼ਾਰੀਆਂ ਦਿਖਾਈਆਂ ਜਾ ਰਹੀਆਂ ਹਨ। ਦਰਜਾ-ਬਾ-ਦਰਜਾ ਕਲੱਬ ਵਿੱਚ ਨਵੀਆਂ ਨਿਯੁਕਤੀਆਂ ਦਾ ਦੌਰ ਵੀ ਜਾਰੀ ਹੈ। ਨਵੇਂ ਸਾਲ ਦੇ ਆਗਮਨ ਸਮੇਂ ਕਲੱਬ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਨਵੇਂ ਅਹੁਦੇਦਾਰ ਚੁਣੇ ਗਏ ਸਨ। ਚੇਅਰਮੈਨ ਦੀ ਨਿਯੁਕਤੀ ਵਿਚਾਰ ਅਧੀਨ ਸੀ। ਅੱਜ ਸਾਰੇ ਮੈਂਬਰਾਂ ਦੀ ਸਲਾਹ ਮਸ਼ਵਰੇ ਅਤੇ ਸਾਂਝੀ ਰਾਏ ਨਾਲ ਜਸਵੀਰ ਸਿੰਘ (ਰੈਜ਼ੀਡੈਂਟ ਐਡੀਟਰ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨਿਊਜ਼ ਇੰਡੀਆ), ਜੋ ਕਿ ਕਲੱਬ ਨਾਲ ਕਾਫੀ ਚਿਰ ਤੋਂ ਜੁੜੇ ਹੋਏ ਹਨ, ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਅਨੁਰਾਗ ਸ਼ਰਮਾ, ਜਰਨਲ ਸਕੱਤਰ ਚਰਨਜੀਤ ਸਿੰਘ ਕੋਹਲੀ, ਖਜ਼ਾਨਚੀ ਜਸਬੀਰ ਸਿੰਘ ਸੁਖੀਜਾ, ਤਾਲਮੇਲ ਸੈਕਟਰੀ ਬਿੰਦਰ ਬਾਤਿਸ਼, ਪੀ.ਆਰ.ਓ. ਸੁਖਮੀਤ ਸਿੰਘ, ਗੁਰਚਰਨ ਸਿੰਘ ਚੰਨੀ ਅਤੇ ਹੋਰਨਾਂ ਮੈਂਬਰਾਂ ਨੇ ਹਾਜ਼ਰੀ ਭਰੀ। ਪ੍ਰਧਾਨ ਅਨੁਰਾਗ ਸ਼ਰਮਾ ਨੇ ਕਿਹਾ ਕਿ ਸ਼੍ਰੀ ਜਸਵੀਰ ਸਿੰਘ ਨੂੰ ਸਾਂਝੇ ਮਤੇ ਨਾਲ ਚੇਅਰਮੈਨ ਬਣਾਇਆ ਗਿਆ ਹੈ। ਕਲੱਬ ਦੀ ਮਜ਼ਬੂਤੀ ਲਈ ਅਜਿਹੇ ਉਪਰਾਲੇ ਜ਼ਰੂਰੀ ਹਨ। ਉਹਨਾਂ ਨੇ ਕਿਹਾ ਕਿ ਜਲਦ ਹੀ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਪੰਜਾਬ ਪੱਧਰ `ਤੇ ਕੰਮ ਕਰੇਗਾ ਅਤੇ ਪੱਤਰਕਾਰੀ ਜਗਤ ਦੇ ਹਿੱਤਾਂ ਦੀ ਰਾਖੀ ਲਈ ਹੋਰਨਾਂ ਕਲੱਬਾਂ ਨੂੰ ਨਾਲ ਲੈ ਕੇ ਵਿਚਰੇਗਾ। ਚੇਅਰਮੈਨ ਜਸਵੀਰ ਸਿੰਘ ਨੇ ਇਸ ਮਾਨ-ਸਨਮਾਨ ਲਈ ਪ੍ਰਧਾਨ ਅਨੁਰਾਗ ਸ਼ਰਮਾ ਅਤੇ ਸਮੂਹ ਕਲੱਬ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਹਰ ਸੁੱਖ-ਦੁੱਖ ਵਿੱਚ ਖਲੋਵਾਂਗਾ ਅਤੇ ਕਲੱਬ ਦੀ ਮਜ਼ਬੂਤੀ ਹਰ ਵੇਲੇ ਯਤਨਸ਼ੀਲ ਹੋਵਾਂਗਾ।