post

Jasbeer Singh

(Chief Editor)

National

ਅਮਰੀਕੀ ਸੰਸਥਾ ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਗਰੁੱਪ ਨਾਲ ਸਬੰਧਤ ਕਥਿਤ ਘਪਲੇ ਸਬੰਧੀ ਲਾਏ ਦੋਸ਼ ਮਾਮੂਲੀ ਹਨ : ਕਾਂਗਰਸ

post-img

ਅਮਰੀਕੀ ਸੰਸਥਾ ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਗਰੁੱਪ ਨਾਲ ਸਬੰਧਤ ਕਥਿਤ ਘਪਲੇ ਸਬੰਧੀ ਲਾਏ ਦੋਸ਼ ਮਾਮੂਲੀ ਹਨ : ਕਾਂਗਰਸ ਨਵੀਂ ਦਿੱਲੀ : ਕਾਂਗਰਸ ਨੇ ਦਾਅਵਾ ਕੀਤਾ ਕਿ ਅਮਰੀਕੀ ਸੰਸਥਾ ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਗਰੁੱਪ ਨਾਲ ਸਬੰਧਤ ਕਥਿਤ ਘਪਲੇ ਸਬੰਧੀ ਲਾਏ ਦੋਸ਼ ਮਾਮੂਲੀ ਹਨ ਅਤੇ ਸਾਰੀ ਸੱਚਾਈ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਤੋਂ ਹੀ ਸਾਹਮਣੇ ਆ ਸਕਦੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਾਰੀ ਸੱਚਾਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਜਾਂਚ ਤੋਂ ਹੀ ਸਾਹਮਣੇ ਆ ਸਕਦੀ ਹੈ। ਹਿੰਡਨਬਰਗ ਰਿਸਰਚ ਰਿਪੋਰਟ ਨੂੰ ਲੈ ਕੇ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਅਡਾਨੀ ਗਰੁੱਪ ‘ਤੇ ਹਮਲੇ ਕਰ ਰਹੀ ਹੈ। ਅਡਾਨੀ ਸਮੂਹ ਨੇ ਆਪਣੇ ‘ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।

Related Post