

ਸੋਸ਼ਲ ਮੀਡੀਆ ਤੇ ਬੰਬ ਧਮਾਕੇ ਦੀ ਜਿੰਮੇਵਾਰੀ ਲੈਣ ਦੀ ਕਥਿਤ ਪੋਸਟ ਵਾਇਰਲ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਵਿਚ ਕੀਤੇ ਗਏ ਗ੍ਰੇਨੇਡ ਹਮਲੇ ਦੀ ਜਿੰਮੇਵਾਰੀ ਲੈਣ ਅਤੇ ਅਜਿਹਾ ਬਦਲਾ ਲੈਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਇਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਦੋਂ ਕਿ ਪੁਲਸ ਤੇ ਐਨਆਈਏ ਵਲੋਂ ਆਪਣੇ ਆਪਣੇ ਪੱਧਰ ਤੇ ਜਾਂਚ ਜਾਰੀ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਕੋਦਰ ਵਿਚ 1986 ਵਿਚ ਸ਼ਹੀਦ ਕੀਤੇ ਸਿੰਘਾਂ ਦਾ ਬਦਲਾ ਲਿਆ ਗਿਆ ਹੈ। ਇਥੇ ਹੀ ਬਸ ਨਹੀ਼ਂ ਪੋਸਟ ਵਿਚ ਸੇਵਾਮੁਕਤ ਅਧਿਕਾਰੀ ਤੋਂ ਬਦਲਾ ਲੈਣ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੁਲਸ ਇਸ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟ ਅਤੇ ਪੋਸਟ ਵਿਚ ਆਖੀਆਂ ਗਈਆਂ ਸਮੁੱਚੀਆਂ ਮੈਸੇਜੂ ਰੂਪੀ ਗੱਲਾਂ ਦਾ ਪੰਜਾਬ ਬਾਣੀ ਵਲੋ਼ ਵੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ।