post

Jasbeer Singh

(Chief Editor)

National

ਆਸਟਰੇਲੀਆ ਸਰਕਾਰ ਨੇ ਗੈਰ ਕਾਨੂੰਨੀ ਤਰੀਕੇ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਵਾਲੇ ਨਿਜੀ ਕਾਲਜਾਂ ਤੇ ਸਿ਼ਕੰਜ

post-img

ਆਸਟਰੇਲੀਆ ਸਰਕਾਰ ਨੇ ਗੈਰ ਕਾਨੂੰਨੀ ਤਰੀਕੇ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਵਾਲੇ ਨਿਜੀ ਕਾਲਜਾਂ ਤੇ ਸਿ਼ਕੰਜਾ ਕੱਸਦਿਆਂ 150 ਕਾਲਜ ਕੀਤੇ ਬੰਦ ਮੈਲਬੌਰਨ : ਆਸਟਰੇਲੀਆ ਸਰਕਾਰ ਨੇ ਗੈਰ ਕਾਨੂੰਨੀ ਤਰੀਕੇ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਵਾਲੇ ਨਿਜੀ ਕਾਲਜਾਂ ਤੇ ਸਿ਼ਕੰਜਾ ਕੱਸਦਿਆਂ 150 ਕਾਲਜਾਂ ਨੂੰ ਬੰਦ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਉਕਤ ਕਾਰਵਾਈ ਆਸਟ੍ਰੇਲੀਆ ਸਰਕਾਰ ਨੇ ਸਟੂਡੈਂਟ ਵੀਜਿ਼ਆਂ ਦੀ ਆੜ ਵਿੱਚ ਆਸਟਰੇਲੀਆ ਚ ਨੌਕਰੀ ਕਰਨ ਦੇ ਗੋਰਖ ਧੰਦੇ ਦਾ ਪਰਦਾਫਾਸ਼ ਕਰਦਿਆਂ ਕੀਤੀ ਹੈ। ਦੱਸਣਯੋਗ ਹੈ ਕਿ ਵਿਕਟੋਰੀਆ ਯੂਨੀਵਰਸਿਟੀ, ਐਡੀਨ ਕੋਵਾਨ ਯੂਨੀਵਰਸਿਟੀ, ਟਰੇਨਸ ਯੂਨੀਵਰਸਿਟੀ, ਦੱਖਣੀ ਕਰੋਸ ਯੂਨੀਵਰਸਿਟੀ ਨੇ ਵੀ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਗਾਈ ਸੀ । ਵਿਕਟੋਰੀਆ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਜ ਵੈਸਟਰਨ ਸਿਡਨੀ ਯੂਨੀਵਰਸਿਟੀ ਵੱਲੋਂ ਵੀ ਅਜਿਹੀਆਂ ਹੀ ਪਾਬੰਦੀਆਂ ਭਾਰਤੀ ਵਿਦਿਆਰਥੀਆਂ ਤੇ ਆਇਦ ਕੀਤੀਆਂ ਗਈਆਂ ਸਨ। ਭਾਰਤੀ ਵਿਦਿਆਰਥੀਆਂ ‘ਤੇ ਵੱਡੇ ਪੱਧਰ ਤੇ ਸਟੂਡੈਂਟ ਵੀਜ਼ਿਆਂ ਦੇ ਆੜ ਦੇ ਵਿੱਚ ਆਸਟਰੇਲੀਆ ਚ ਨੌਕਰੀ ਕਰਨ ਦੇ ਇਲਜ਼ਾਮ ਲੱਗੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕਾਲਜਾਂ ਦੇ ਪ੍ਰਬੰਧਕ ਅਤੇ ਪੰਜਾਬ ਚ ਬੈਠੇ ਸਟੂਡੈਂਟ ਵੀਜ਼ਾ ਏਜੰਟਾਂ ਦੀ ਮਿਲੀ ਭੁਗਤ ਦੇ ਨਾਲ ਇਹ ਗੋਰਖ ਧੰਦਾ ਚਲਾਇਆ ਜਾ ਰਿਹਾ ਸੀ। ਇਹ ਇਲਜ਼ਾਮ ਲੱਗੇ ਹਨ ਕਿ ਦਹਾਕਿਆਂ ਤੋਂ ਗੈਰ ਕਾਨੂੰਨੀ ਪ੍ਰਾਈਵੇਟ ਕਾਲਜ ਅਤੇ ਸਟਡੀ ਵੀਜ਼ਾ ਸਲਾਹਕਾਰ ਵਿਦਿਆਰਥੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਦੇ ਅਧਿਕਾਰ ਅਤੇ ਇਮੀਗਰੇਸ਼ਨ ਹੱਕ ਪ੍ਰਦਾਨ ਕਰ ਰਹੇ ਸਨ। ਆਸਟਰੇਲੀਆ ਦੇ ਹੁਨਰ ਅਤੇ ਸਿਖਲਾਈ ਮੰਤਰੀ ਨੇ ਆਪਣੇ ਜਾਰੀ ਕੀਤੇ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਆਸਟਰੇਲੀਆ ਦੇ ਸਿੱਖਿਆ ਖੇਤਰ ਨੂੰ ਕਮਜ਼ੋਰ ਕਰਨ ਵਾਲੇ ਅਤੇ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲੇ ਕਾਲਜਾਂ ਲਈ ਆਸਟਰੇਲੀਆ ਵਿੱਚ ਕੋਈ ਥਾਂ ਨਹੀਂ ਹੈ। ਰਿਪੋਰਟ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉੱਤਰੀ ਭਾਰਤ ਦੇ ਸੈਂਕੜੇ ਵਿਦਿਆਰਥੀ ਇਹਨਾਂ ਕਾਲਜਾਂ ਦੇ ਵਿੱਚ ਫਰਜੀ ਤਰੀਕੇ ਦੇ ਨਾਲ ਦਾਖਲਾ ਲੈਂਦੇ ਸਨ ਅਤੇ ਲਗਾਤਾਰ ਪੜ੍ਹਾਈ ਕਰਨ ਦੀ ਬਜਾਏ ਇਹਨਾਂ ਏਜੈਂਟਾਂ ਦੀ ਸਹਾਇਤਾ ਦੇ ਨਾਲ ਫਰਜੀ ਹਾਜਰੀਆਂ ਲਗਾਈਆਂ ਜਾਂਦੀਆਂ ਸਨ। ਵਿਦਿਆਰਥੀ ਆਪ ਨੌਕਰੀਆਂ ਲੱਭ ਕੇ ਕੰਮ ਕਰਦੇ ਸਨ। ਕਾਲਜ ਮੈਨੇਜਮੈਂਟ ਏਜੰਟਾਂ ਦੇ ਨਾਲ ਰਲ ਕੇ ਵਿਦਿਆਰਥੀਆਂ ਦੇ ਲਈ ਹਾਜ਼ਰੀ ਅਤੇ ਕੋਰਸਾਂ ਦੇ ਸਰਟੀਫਿਕੇਟਾਂ ਦਾ ਜੁਗਾੜ ਕਰਦੀਆਂ ਸਨ। ਇਸ ਤੋਂ ਬਾਅਦ ਆਸਟਰੇਲੀਆ ਦੇ ਵਿੱਚ ਨਾਗਰਿਕਤਾ ਦੇ ਲਈ ਵੀ ਉਹਨਾਂ ਦੀ ਇਹਨਾਂ ਫਰਜੀ ਏਜੰਟਾਂ ਵੱਲੋਂ ਮਦਦ ਕੀਤੀ ਜਾਂਦੀ ਸੀ। ਹੁਣ ਇਹਨਾਂ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਉਪਰ ਆਸਟਰੇਲੀਆ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਤਲਵਾਰ ਲਟਕ ਰਹੀ ਹੈ।

Related Post