post

Jasbeer Singh

(Chief Editor)

Patiala News

ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ ਵਿੱਚ ਦੇਖਣ ਨੂੰ ਮਿਲੀ ਲੋਹੜੀ ਦੇ ਤਿਉਹਾਰ ਤੇ ਖੂਬਸੂਰਤ ਰੌਣਕ

post-img

ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ ਵਿੱਚ ਦੇਖਣ ਨੂੰ ਮਿਲੀ ਲੋਹੜੀ ਦੇ ਤਿਉਹਾਰ ਤੇ ਖੂਬਸੂਰਤ ਰੌਣਕ ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਨੇ ਪੰਜਾਬੀ ਸੱਭਿਆਚਾਰ ਅਤੇ ਰਿਵਾਇਤਾਂ ਨੂੰ ਸਤਿਕਾਰ ਦਿੰਦਿਆਂ ਲੋਹੜੀ ਦੇ ਤਿਉਹਾਰ ਨੂੰ ਵਿਸ਼ਾਲ ਢੰਗ ਨਾਲ ਮਨਾਇਆ । ਵਿਦਿਆਰਥੀਆਂ ਅਤੇ ਸਟਾਫ ਨੇ ਪੰਜਾਬੀ ਸਭਿਆਚਾਰ ਦੇ ਰੰਗਾਂ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਦਰਸਾਇਆ । ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ । ਪੰਜਾਬੀ ਗੀਤਾਂ ਤੇ ਗਿੱਧੇ ਨੇ ਹਰ ਇੱਕ ਦੇ ਮਨ ਨੂੰ ਟੁੰਬਿਆ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਮੌਕੇ 'ਤੇ ਵਿਦਿਆਰਥੀਆਂ ਨੇ ਲੋਹੜੀ ਦੀ ਮਹੱਤਤਾ ਤੇ ਸੁੰਦਰ ਭਾਸ਼ਣ ਵੀ ਪੇਸ਼ ਕੀਤਾ । ਸਕੂਲ ਦੇ ਡਾਇਰੈਕਟਰ ਐੱਸ. ਐੱਸ. ਸੌਢੀ ਨੇ ਵਿਸ਼ੇਸ਼ ਭਾਸ਼ਣ ਪੇਸ਼ ਕੀਤਾ । ਉਨ੍ਹਾਂ ਨੇ ਲੋਹੜੀ ਦੇ ਅਹਿਮ ਦਿਸ਼ਾ-ਨਿਰਦੇਸ਼ ਤੇ ਚਾਨਣ ਪਾਇਆ । ਉਨ੍ਹਾਂ ਨੇ ਕਿਹਾ, "ਲੋਹੜੀ ਸਿਰਫ ਤਿਉਹਾਰ ਨਹੀਂ, ਸਗੋਂ ਇਹ ਸਾਡੀ ਧਰਤੀ ਅਤੇ ਖੇਤੀਬਾੜੀ ਨਾਲ ਜੁੜੇ ਰਹਿਣ ਦਾ ਇੱਕ ਪ੍ਰਤੀਕ ਹੈ । ਇਹ ਸਾਡੀ ਸਾਂਝ, ਪਿਆਰ ਅਤੇ ਭਾਈਚਾਰੇ ਨੂੰ ਮਜਬੂਤ ਬਣਾਉਂਦਾ ਹੈ । ਇਹ ਦਿਨ ਸਕੂਲ ਵਿਚ ਖੁਸ਼ੀਆਂ, ਰੌਣਕ ਅਤੇ ਪੰਜਾਬੀ ਰਸਮ ਰਿਵਾਜਾਂ ਨੂੰ ਜੀਵਤ ਕਰਨ ਵਾਲਾ ਸਾਬਤ ਹੋਇਆ । ਇਸ ਤਿਉਹਾਰ ਤੇ ਵਿਦਿਆਰਥੀਆਂ ਨੂੰ ਮੁੂੰਗਫਲੀਆਂ, ਰਿਉੜੀਆਂ ਵੀ ਵੰਡੀਆਂ ਗਈਆਂ।

Related Post