post

Jasbeer Singh

(Chief Editor)

Patiala News

ਮਾਮਲਾ 60 ਸਾਲ ਤੋਂ ਵੱਧ ਉਮਰ ਦੇ ਰਿਟਾਇਰਡ ਸਰਬਜੀਤ ਕੰਗਣੀਵਾਲ ਦੀ ਗੈਰ-ਕਾਨੂੰਨੀ ਨਿਯੁਕਤੀ ਦਾ

post-img

ਮਾਮਲਾ 60 ਸਾਲ ਤੋਂ ਵੱਧ ਉਮਰ ਦੇ ਰਿਟਾਇਰਡ ਸਰਬਜੀਤ ਕੰਗਣੀਵਾਲ ਦੀ ਗੈਰ-ਕਾਨੂੰਨੀ ਨਿਯੁਕਤੀ ਦਾ ਪੰਜਾਬੀ ਵਰਸਿਟੀ ਦੇ ਸੀਨੀਅਰ ਦਲਿਤ ਅਧਿਕਾਰੀ ਨੇ ਕੀਤੀ ਡਾਇਰਕੈਟਰ ਲੋਕ ਸੰਪਰਕ ਨੂੰ ਹਟਾਉਣ ਦੀ ਮੰਗ ਪਟਿਆਲਾ, 28 ਜਨਵਰੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਦਲਿਤ ਲੋਕ ਸੰਪਰਕ ਅਧਿਕਾਰੀ ਅਤੇ 1998 ਬੈਚ ਦੇ ਸਾਬਕਾ ਭਾਰਤੀ ਸੂਚਨਾਂ ਸੇਵਾ (ਆਈ.ਆਈ.ਐਸ.) ਅਧਿਕਾਰੀ ਡਾ. ਹਰਮਿੰਦਰ ਸਿੰਘ ਖੋਖਰ ਨੇ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਦੀ ਰੈਗੂਲਰ ਅਸਾਮੀ ਤੇ 6 ਮਹੀਨੇ ਦੇ ਠੇਕੇ ‘ਤੇ ਨਿਯੁਕਤ ਕੀਤੇ ਗਏ ਰਿਟਾਇਰਡ ਕਰਮਚਾਰੀ ਸਰਬਜੀਤ ਕੰਗਣੀਵਾਲ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ । ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਨੂੰ ਭੇਜੇ ਆਪਣੇ ਇੱਕ ਪੱਤਰ ਵਿੱਚ ਡਾ. ਖੋਖਰ ਨੇ ਇਸ ਨਿਯੁਕਤੀ ਨੂੰ ਗੈਰ—ਕਾਨੂੰਨੀ ਦੱਸਦਿਆਂ ਰੱਦ ਕਰਨ ਲਈ ਕਿਹਾ ਹੈ । ਡਾ. ਖੋਖਰ ਨੇ ਦੱਸਿਆ ਕਿ ਉਨ੍ਹਾਂ ਦੀ ਪੱਤਰਕਾਰੀ, ਜਨ ਸੰਚਾਰ ਅਤੇ ਕਾਨੂੰਨ ਵਿਸ਼ੇ ਵਿੱਚ ਸਰਵ—ਉੱਚ ਯੋਗਤਾ, ਤਜਰਬੇ ਅਤੇ ਵਿਭਾਗੀ ਸੀਨੀਆਰਤਾ ਨੂੰ ਦੇਖਦਿਆਂ ਮਾਣਯੋਗ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ (ਭਾਰਤ ਸਰਕਾਰ), ਨਵੀੱ ਦਿੱਲੀ ਦੇ ਚੈਅਰਮੈਨ ਵੱਲੋ ਆਦੇਸ਼ ਕੀਤੇ ਗਏ ਸਨ ਕਿ ਯੂਨੀਵਰਸਿਟੀ ਵਿੱਚ ਪਿਛਲੇ 25 ਸਾਲਾਂ ਤੋਂ ਖਾਲੀ ਪਈ ਡਾਇਰੈਕਟਰ ਲੋਕ ਸੰਪਰਕ ਦੀ ਅਸਾਮੀ ਵਿਭਾਗੀ ਸੀਨੀਆਰਤਾ ਅਨੁਸਾਰ ਉਨ੍ਹਾਂ ਦੀ ਤਰੱਕੀ ਰਾਂਹੀ ਰੈਗੂਲਰ ਤੋਰ ਤੇ ਤਰੁੰਤ ਭਰੀ ਜਾਵੇ । ਡਾ. ਖੋਖਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਤਰੱਕੀ ਕਰਨ ਦੀ ਬਜਾਏ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ—ਚਾਂਸਲਰ ਪੋ੍ਰ. ਅਰਵਿੰਦ ਵੱਲੋਂ ਉਨ੍ਹਾਂ ਨਾਲ ਜਾਤ—ਅਧਾਰਤ ਵਿਤਕਰਾ ਕਰਦਿਆਂ ਐਸ. ਸੀ. ਕਮਿਸ਼ਨ ਦੇ ਆਦੇਸ਼ਾਂ ਅਤੇ ਵਿਭਾਗੀ ਸੀਨੀਆਰਤਾ ਦੀ ਉਲੰਘਣਾਂ ਕਰਕੇ ਉਨ੍ਹਾਂ ਦੀ ਤਰੱਕੀ ਰੋਕਣ ਲਈ ਇਸ ਅਸਾਮੀ ਤੇ ਗੈਰ—ਕਾਨੂੰਨੀ ਤਰੀਕੇ ਨਾਲ ਆਪਣੀ ਟਰਮ ਦੇ ਆਖਰੀ ਦਿਨਾਂ ਵਿੱਚ ਉਨ੍ਹਾਂ ਤੋਂ ਜ਼ੂਨੀਅਰ ਅਤੇ ਘੱਟ ਯੋਗਤਾ ਅਤੇ ਤਜਰਬਾ ਰੱਖਣ ਵਾਲੇ 60 ਸਾਲ ਤੋਂ ਵੱਧ ਉਮਰ ਦੇ, ਦੋ—ਵਾਰ ਪੰਜਾਬ ਸਰਕਾਰ ਤੋਂ ਸੇਵਾਮੁਕਤ ਹੋ ਚੁੱਕੇ ਆਪਣੇ ਪੁਰਾਣੇ ਜਾਣਕਾਰ ਸਰਬਜੀਤ ਕੰਗਣੀਵਾਲ ਨੂੰ ਦੂਜੀ ਰਿਟਾਇਰਮੈਂਟ ਤੋਂ ਅਗਲੇ ਦਿਨ ਹੀ 6 ਮਹੀਨੇ ਦੇ ਠੇਕੇ ਦੇ ਆਧਾਰ ਗੈਰ—ਕਾਨੂੰਨੀ ਤਰੀਕੇ ਨਾਲ ਡਾਇਰੈਕਟਰ ਲੋਕ ਸੰਪਰਕ ਨਿਯੁਕਤ ਕੀਤਾ ਗਿਆ ਸੀ, ਜਿਸਦੀ ਨਿਯੁਕਤੀ ਦੀ ਮਿਆਦ 31 ਜਨਵਰੀ, 2025 ਨੂੰ ਖਤਮ ਹੋਣ ਵਾਲੀ ਹੈ । ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ 60 ਸਾਲ ਤੋਂ ਉਪੱਰ ਦੀ ਉਮਰ ਪੂਰੀ ਕਰ ਲੈਣ ਉਪਰੰਤ ਕਿਸੇ ਵੀ ਕਰਮਚਾਰੀ ਅਤੇ ਅਧਿਆਪਕ ਦੀ ਨਿਯੁਕਤੀ ਕਰਨ ਲਈ ਕੋਈ ਨਿਯਮ ਨਹੀ ਹੈ । ਇਸੇ ਆਧਾਰ ਤੇ ਹੀ ਯੂਨੀਵਰਸਿਟੀ ਦੇ ਰਜਿਸਟਰਾਰ ਵੱਲੋਂ ਆਪਣੇ ਪੱਤਰ ਨੰਬਰ 13419—32/ਨਿਗ(ਭਰਤੀ)—6/ਸ—13ਏ, ਮਿਤੀ 5 ਅਗਸਤ, 2024 ਰਾਂਹੀ ਯੂਨੀਵਰਸਿਟੀ ਦੇ 60 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਯੂਨੀਵਰਸਿਟੀ ਸੇਵਾ ਤੋਂ ਰਲੀਵ ਕੀਤੇ ਜਾ ਚੁੱਕੇ ਹਨ। ਪ੍ਰੰਤੂ ਯੂਨੀਵਰਸਿਟੀ ਵੱਲੋਂ ਨਿਯਮਾਂ ਦੀ ਉਲੰਘਣਾ ਕਰਦਿਆਂ 61 ਸਾਲ ਤੋਂ ਵੱਧ ਉਮਰ ਦੇ ਸਰਬਜੀਤ ਕੰਗਣੀਵਾਲ ਨੂੰ ਅਜੇ ਤੱਕ ਡਾਇਰੈਕਟਰ ਲੋਕ ਸੰਪਰਕ ਦੇ ਅਹੁੱਦੇ ਤੋਂ ਰਲੀਵ ਨਹੀ ਕੀਤਾ ਗਿਆ । ਡਾ. ਖੋਖਰ ਨੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਤੋਂ ਮੰਗ ਕੀਤੀ ਕਿ ਨਿਯਮਾਂ ਅਨੁਸਾਰ 61 ਸਾਲ ਤੋਂ ਉਪੱਰ ਦੀ ਉਮਰ ਦੇ ਸਰਬਜੀਤ ਕੰਗਦੀਵਾਲ ਦੀ ਠੇਕੇ ਤੇ ਕੀਤੀ ਨਿਯੁਕਤੀ ਦੀ ਮਿਆਦ ਵਿੱਚ ਵਾਧਾ ਨਾ ਕਰਦਿਆ ਉਸਨੂੰ ਤਰੁੰਤ ਯੂਨੀਵਰਸਿਟੀ ਸੇਵਾ ਤੋਂ ਰਲੀਵ ਕੀਤਾ ਜਾਵੇ । ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਇਸ ਅਸਾਮੀ ਨੂੰ ਤਰੱਕੀ ਰਾਂਹੀ ਰੈਗੂਲਰ ਤੋਰ ਤੇ ਨਹੀ ਭਰਿਆ ਜਾਂਦਾ, ਉਦੋਂ ਤੱਕ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਦਾ ਚਾਰਜ ਵਿਭਾਗੀ ਸੀਨੀਆਰਤਾ ਅਨੁਸਾਰ ਦਿੱਤਾ ਜਾਵੇ, ਤਾਂ ਜ਼ੋ ਉਨ੍ਹਾ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਨ੍ਹਾਂ ਨਾਲ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਵਿਤਰਕਾ ਕੀਤਾ ਜਾ ਰਿਹਾ ਹੈ ।

Related Post