post

Jasbeer Singh

(Chief Editor)

Patiala News

ਲੇਡੀ ਡਾਕਟਰ ਨਾਲ ਛੇੜਛਾੜ ਮਾਮਲੇ ਦੀ ਸਿ਼ਕਾਇਤ ਸੈਕਸੂਅਲ ਹੈਰਾਸ਼ਮੈਂਟ ਕਮੇਟੀ ਨੂੰ ਭੇਜੀ

post-img

ਲੇਡੀ ਡਾਕਟਰ ਨਾਲ ਛੇੜਛਾੜ ਮਾਮਲੇ ਦੀ ਸਿ਼ਕਾਇਤ ਸੈਕਸੂਅਲ ਹੈਰਾਸ਼ਮੈਂਟ ਕਮੇਟੀ ਨੂੰ ਭੇਜੀ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਮਹਿਲਾ ਡਾਕਟਰ ਨਾਲ ਕੀਤੀ ਗਈ ਛੇੜਛਾੜ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਸਿ਼ਕਾਇਤ ਸੈਕਸੁਅਲ ਹਰਾਸਮੈਂਟ ਕਮੇਟੀ ਨੂੰ ਭੇਜੀ ਗਈ ਹੈ ਤੇ ਉਸਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਕ ਲੇਡੀ ਡਾਕਟਰ ਨਾਲ ਛੇੜਛਾੜ ਹੋਣ ਤੋਂ ਬਾਅਦ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰ ਡੀ ਏ) ਨੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਨੂੰ ਸਿ਼਼ਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

Related Post