post

Jasbeer Singh

(Chief Editor)

Punjab

ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨੇ ਮੰਗੀ ਪਰਿਵਾਰ ਤੋਂ ਖਤਰ ਮਹਿਸੂਸ ਕਰਦਿਆਂ ਸੁਰੱਖਿਆ ਦੀ ਮੰਗ

post-img

ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨੇ ਮੰਗੀ ਪਰਿਵਾਰ ਤੋਂ ਖਤਰ ਮਹਿਸੂਸ ਕਰਦਿਆਂ ਸੁਰੱਖਿਆ ਦੀ ਮੰਗ ਅਬੋਹਰ : ਪੰਜਾਬ ਦੇ ਸ਼ਹਿਰ ਅਬੋਹਰ ਵਿਚ ਲਵ ਮੈਰਿਜ ਕਰਵਾਉਣ ਵਾਲੇ ਇੱਕ ਨਵੇਂ ਜੋੜੇ ਨੇ ਪਰਿਵਾਰ ਤੋਂ ਮਿਲੀ ਧਮਕੀ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਦੱਸਣਯੋਗ ਹੈਕਿ ਕੁੱਝ ਦਿਨ ਪਹਿਲਾਂ ਲੜਕੇ-ਲੜਕੀ ਨੇ ਹਾਈਕੋਰਟ ‘ਚ ਲਵ ਮੈਰਿਜ ਕਰਵਾ ਲਈ ਸੀ। ਜੋੜੇ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾ ਦੇ ਪਰਿਵਾਰ ਵਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਦੇਖਣ ਵਾਲੀ ਗੱਲ ਇਹ ਹੈ ਕਿ ਧਮਕੀਆ ਮਿਲਣ ਤੋਂ ਬਾਅਦ ਲੜਕੀ ਘਰ ਛੱਡ ਕੇ ਚਲੀ ਗਈ ਅਤੇ ਡਰ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ।ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਦੇ ਪਤੀ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਨਵ-ਵਿਆਹੁਤਾ ਜੋੜਾ ਪਹਿਲਾਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਸੁਰੱਖਿਆ ਲਈ ਅਪੀਲ ਕਰ ਚੁੱਕਾ ਹੈ।

Related Post