

ਫਿਲੀਪੀਨਜ਼ 'ਚ ਕਪੂਰਥਲਾ ਦੇ ਵਿਅਕਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ ਕਪੂਰਥਲਾ : ਕਪੂਰਥਲਾ ਜ਼ਿਲ਼੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇੱਕ ਵਿਅਕਤੀ ਮਨੀਲਾ ਵਿੱਚ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਕੁਲਦੀਪ ਲਾਲ ਦੀ ਵਿਧਵਾ ਪਤਨੀ ਭਜਨ ਕੌਰ ਨੇ ਦੱਸਿਆ ਕਿ 19 ਮਹੀਨੇ ਪਹਿਲਾਂ ਹੀ ਉਸਦਾ ਪਤੀ ਮਨੀਲਾ ਗਿਆ ਸੀ। ਉਹ ਉੱਥੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਖੋਹਲੇ ਰੈਸਟਰੋਰੈਂਟ ਵਿੱਚ ਕੰਮ ਕਰਦਾ ਸੀ। ਭਜਨ ਕੌਰ ਦਾ ਕਹਿਣਾ ਸੀ ਕਿ ਉਸਦਾ ਪਤੀ ਹਲਵਾਈ ਦੇ ਕੰਮ ਵਿੱਚ ਮਾਹਿਰ ਸੀ ਇਸੇ ਕਰਕੇ ਹੀ ਉਸਦੇ ਗੁਆਂਢੀਆਂ ਨੇ ਉਸਨੂੰ ਫਿਲਪਾਇਨ ਨਾਲ ਲੈ ਕੇ ਜਾਣ ਦਾ ਫੈਸਲਾ ਕੀਤਾ ਸੀ । ਉਧਰ ਦੂਜੇ ਪਾਸੇ ਇੰਗਲੈਂਡ ਜਾਣ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀੜਤ ਪਰਿਵਾਰ ਦੀ ਮੰਗ ਤੇ ਕਾਰਵਾਈ ਕਰਦਿਆ ਇਸ ਬਾਬਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਆ ਹੈ । ਭਜਨ ਕੌਰ ਨੇ ਦੱਸਿਆ ਕਿ ਉਹ ਬਹੁਤ ਸਦਮੇ ਵਿੱਚ ਜਦੋਂ ਉਸਨੂੰ ਪਤਾ ਲੱਗਾ ਕਿ ਉਸਦੇ ਪਤੀ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਕੁਲਦੀਪ ਲਾਲ ਦਾ ਅੰਤਿਮ ਸੰਸਕਾਰ ਕਰਨ ਨੂੰ ਵੀ ਤਰਸ ਰਿਹਾ ਹੈ। ਭਜਨ ਕੌਰ ਤੇ ਧੀ ਕੁਲਬੀਰ ਕੌਰ ਨੇ ਦੱਸਿਆ ਕਿ ਕੁਲਦੀਪ ਲਾਲ (55) ਦੀ ਮਨੀਲਾ ਵਿੱਚ 15 ਅਗਸਤ 2024 ਮੌਤ ਹੋ ਗਈ ਸੀ। ਜਿਸਦੀ ਲਾਸ਼ ਵਾਪਿਸ ਭੇਜਣ ਦੇ ਬਦਲੇ ਉਹਨਾਂ ਕੋਲੋਂ ਪਿੰਡ ਵਿਚਲਾ 2 ਮਰਲੇ ਦਾ ਘਰ ਆਪਣੇ ਨਾਂਅ ਕਰਨ ਲਈ ਦਬਾਅ ਪਾ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਕੀਮਤ ਮਹਿਜ਼ ਤਿੰਨ ਲੱਖ ਤੋਂ ਵੱਧ ਨਹੀ ਪਰ ਫਿਰ ਵੀ ਉਹਨਾਂ ਕੋਲੋਂ ਸਿਰ ਢੱਕਣ ਦਾ ਆਖਰੀ ਸਹਾਰਾ ਵੀ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਕੁਲਦੀਪ ਲਾਲ ਦਸੰਬਰ 2022 ਵਿੱਚ ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਗੁਆਂਢੀ ਰਾਹੀ ਵਿਦੇਸ਼ ਗਿਆ ਸੀ। ਆਪਣੇ ਸਾਥੀ ਪਿੰਡ ਵਾਸੀ ਦੇ ਕਹਿਣ 'ਤੇ ਜੋ ਉੱਥੇ ਇੱਕ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਸੀ। ਜਿੰਨਾ ਨੇ ਚੰਗੀ ਤਨਖਾਹ ਅਤੇ ਉੱਜਵਲ ਭਵਿੱਖ ਦਾ ਵਾਅਦਾ ਕਰਦੇ ਹੋਏ ਕੁਲਦੀਪ ਲਾਲ ਨੂੰ ਉਨ੍ਹਾਂ ਦੇ ਨਾਲ ਜਾਣ ਲਈ ਮਨਾ ਲਿਆ ਪਰ ਜਦੋਂ ਉਹ ਵਿਦੇਸ਼ ਪਹੁੰਚਿਆ ਤਾਂ ਹਾਲਾਤ ਬਦ ਤੋਂ ਬਦਤਰ ਹੋ ਗਏ। ਭਜਨ ਕੌਰ ਅਨੁਸਾਰ, ਮਾਲਕ ਨੇ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਪਤੀ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੰਦਾ ਸੀ, ਜਿਸ ਕਾਰਨ ਉਹਨਾਂ ਦਾ ਕੁਲਦੀਪ ਲਾਲ ਨਾਲ ਸੰਪਰਕ ਕਾਫੀ ਹੱਦ ਤੱਕ ਟੁੱਟ ਗਿਆ । ਉਹਨਾਂ ਆਰੋਪ ਲਗਾਉਂਦਿਆਂ ਕਿਹਾ ਕਿ ਉਸਦੇ ਪਤੀ ਦੀ ਲਗਾਤਾਰ ਕੁੱਟਮਾਰ ਕੀਤੀ ਜਾਂਦੀ ਰਹੀ ਅਤੇ ਉਸਨੂੰ ਕਈ ਵਾਰ ਬੇਇੱਜਤ ਕੀਤਾ ਗਿਆ । ਇੱਕ ਵਾਰ ਉਹ ਗੁਰੂ ਘਰ ਵਿਖੇ ਸੇਵਾ ਕਰਨ ਗਿਆ ਤਾਂ ਉਥੋਂ ਚੰਗੀ ਤਨਖਾਹ ਦੀ ਪੇਸ਼ਗੀ ਕੀਤੀ ਗਈ। ਉਸ ਦੇ ਮਾਲਕਾਂ ਵੱਲੋਂ ਉਸਦੇ ਵਾਲ ਕੱਟ ਦਿੱਤੇ ਗਏ ਤਾਂ ਜੋ ਉਹ ਮੁੜ ਤੋਂ ਗੁਰੂ ਘਰ ਨਾ ਜਾ ਸਕੇ । ਵਿਧਵਾ ਭਜਨ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਪਿਛਲੇ 19 ਮਹੀਨਿਆਂ ਵਿੱਚ ਕੁਲਦੀਪ ਲਾਲ ਨੇ ਉਹਨਾਂ ਨੂੰ ਸਿਰਫ 40,000 ਰੁਪਏ ਦੀ ਮਾਮੂਲੀ ਰਕਮ ਭੇਜੀ ਗਈ, ਜੋ ਕਿ ਵਾਅਦਾ ਕੀਤੀ ਕਮਾਈ ਤੋਂ ਬਹੁਤ ਦੂਰ ਹੈ। ਉਹਨਾਂ ਦੋਸ਼ ਲਾਇਆ ਕਿ ਉਸ ਦਾ ਮਾਲਕ ਉਸ ਦੇ ਪਤੀ ਦੀ ਕੁੱਟਮਾਰ ਕਰਦਾ ਸੀ। ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਉਸ ਦੇ ਉੱਥੇ ਰਹਿਣ ਦੌਰਾਨ ਸੰਭਵ ਤੌਰ 'ਤੇ ਤਸੀਹੇ ਦਿੱਤੇ ਗਏ ਸਨ । ਉਸਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਸੁਰੱਖਿਆ ਦੇ ਡਰੋਂ ਚੁੱਪ ਰਹੀ। ਕਿਉਂਕਿ ਉਹ ਆਪਣੇ ਪਤੀ ਦੀ ਘਰ ਵਾਪਸੀ ਨੂੰ ਤਰਜੀਹ ਦੇ ਰਹੀ ਸੀ ਪਰ ਮੌਤ ਦੀ ਖਬਰ ਨੇ ਉਹਨਾਂ ਦਾ ਸਭ ਕੁੱਝ ਖੋਹ ਲਿਆ ।
Related Post
Popular News
Hot Categories
Subscribe To Our Newsletter
No spam, notifications only about new products, updates.