
15 ਸਾਲ ਪੁਰਾਣੀ ਕਾਰ ਨੂੰ ਆਪਣੇ ਖੇਤਾਂ ਵਿਚ ਹੀ ਜ਼ਮੀਨ ਅੰਦਰ ਕਿਸਾਨ ਨੇ ਦੱਬਿਆ
- by Jasbeer Singh
- November 9, 2024

15 ਸਾਲ ਪੁਰਾਣੀ ਕਾਰ ਨੂੰ ਆਪਣੇ ਖੇਤਾਂ ਵਿਚ ਹੀ ਜ਼ਮੀਨ ਅੰਦਰ ਕਿਸਾਨ ਨੇ ਦੱਬਿਆ ਗੁਜਰਾਤ : ਭਾਰਤ ਦੇਸ਼ ਦੇ ਸੂੁਬੇ ਗੁਜਰਾਤ ਦੇ ਅਮਰੇਲੀ ਜਿ਼ਲ੍ਹੇ ਦੇ ਪਿੰਡ ਪਾਦਰਸਿੰਗਾ `ਚ ਇੱਕ ਕਿਸਾਨ ਨੇ ਆਪਣੀ ਪੁਰਾਣੀ ਕਾਰ ਨੂੰ ਆਪਣੇ ਹੀ ਖੇਤਾਂ ਵਿਚ ਜ਼ਮੀਨ ਅੰਦਰ ਦੱਬ ਕੇ ਜਿਥੇ ਇਕ ਯਾਦਗਾਰ ਬਣਾਈ ਉਥੇ ਰਸਮਾਂ ਅਨੁਸਾਰ ਪੂਜਾ ਅਰਚਨਾ ਵੀ ਕੀਤੀ ਗਈ ਅਤੇ ਪੂਰੇ ਪਿੰਡ ਵਿੱਚ ਧੂਮਧਾਮ ਨਾਲ ਪ੍ਰੋਗਰਾਮ ਕਰਵਾਇਆ ਗਿਆ। ਦੱਸਣਯੋਗ ਹੈ ਕਿ ਜਦੋਂ ਕਿ ਅਜਿਹਾ ਜਿਆਦਾਤਰ ਸੰਤਾਂ ਜਾਂ ਕੁਝ ਵਿਸ਼ੇਸ਼ ਭਾਈਚਾਰਿਆਂ ਨੂੰ ਸਮਾਧੀ ਦੇਣ ਸਮੇਂ ਕੀਤਾ ਜਾਂਦਾ ਰਿਹਾ ਹੈ। ਕਿਸਾਨ ਤੋਂ ਬਿਗ ਬਿਲਡਰ ਬਣੇ ਸੰਜੇ ਪੋਲਾਰਾ ਨੇ ਦੱਸਿਆ ਕਿ ਉਸਨੇ 15 ਸਾਲ ਪਹਿਲਾਂ ਇਹ ਵੈਗਨਆਰ ਕਾਰ 85000 ਰੁਪਏ ਵਿੱਚ ਖਰੀਦੀ ਸੀ ਤੇ ਉਸ ਸਮੇਂ ਉਹ ਇੱਕ ਕਿਸਾਨ ਸੀ ਅਤੇ ਆਪਣੇ ਪਿੰਡ ਵਿੱਚ ਖੇਤੀ ਦਾ ਕੰਮ ਕਰਦਾ ਸੀ ਪਰ ਕਾਰ ਆਉਣ ਤੋਂ ਬਾਅਦ ਖੇਤ ਵਿੱਚ ਉਤਪਾਦਨ ਵਿੱਚ ਕਾਫੀ ਤਰੱਕੀ ਹੋਈ ਅਤੇ ਉਹ ਸੂਰਤ ਜਾ ਕੇ ਬਿਲਡਰ ਦਾ ਕੰਮ ਕਰਨ ਲੱਗ ਪਿਆ ਜੋ ਵਧੀਆ ਤਰੀਕ ਨਾਲ ਸ਼ੁਰੂ ਹੋ ਗਿਆ, ਜਿਸਦੇ ਚਲਦਿਆਂ ਅੱਜ 15 ਸਾਲਾਂ ਬਾਅਦ ਉਸ ਕੋਲ ਔਡੀ ਕਾਰ ਹੈ ਅਤੇ ਉਸ ਦੀ ਆਰਥਿਕ ਸਥਿਤੀ ਵੀ ਬਹੁਤ ਵਧੀਆ ਹੈ।ਸੰਜੇ ਨੇ ਦੱਸਿਆ ਕਿ ਮੈਂ ਸੋਚਿਆ ਕਿ ਜੇਕਰ ਮੈਂ ਇਸ ਨੂੰ ਘਰ ਰੱਖਾਂਗਾ ਤਾਂ ਕੋਈ ਨਾ ਕੋਈ ਕਾਰ ਲੈ ਜਾਵੇਗਾ ਜਾਂ ਇਸ ਦੇ ਪੁਰਜ਼ੇ ਮੰਗਣ ਆਵੇਗਾ। ਕਿਸ ਕਿਸ ਨੂੰ ਮਨਾ ਕਰਦੇ ਫਿਰਾਂਗੇ। ਇਸ ਲਈ ਇਸ ਲੱਕੀ ਕਾਰ ਆਪਣੀ ਹੀ ਖੇਤ ਵਿੱਚ ਦਫਨ ਕਰ ਕੇ ਉਸ ਦੀ ਯਾਦ ਅਤੇ ਜ਼ਿਆਦਾ ਸਮੇਂ ਤੱਕ ਰਹੇ ਇਸ ਲਈ ਅਜਿਹਾ ਕੀਤਾ। ਇਸ ਮੌਕੇ ਕਿਸਾਨ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਮੌਕੇ ਉੱਤੇ ਬੁਲਾਇਆ ਅਤੇ ਪ੍ਰੋਗਰਾਮ ਨੂੰ ਤਿਉਹਾਰ ਦੇ ਰੂਪ ਵਿੱਚ ਬਦਲ ਦਿੱਤਾ।ਕਿਸਾਨ ਨੇ ਕਿਾਹ ਕਿ ਉਹ ਕਾਰ ਨਾਲ ਬੇਹੱਦ ਪਿਆਰ ਕਰਦਾ ਹੈ ਅਤੇ ਉਸ ਨੂੰ ਆਪਣੀ ਯਾਦਾਂ ਵਿੱਚ ਪਿਰੋਅ ਕੇ ਰੱਖਣਾ ਚਾਹੁੰਦਾ ਹੈ। ਇਸ ਲਈ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਬੁਲਾਇਆ ।