ਪੰਜਾਬ : ਪੰਜਾਬ ’ਚ ਨਸ਼ਾ ਇਸ ਕਦਰ ਲੋਕਾਂ ਦੀਆਂ ਹੱਡਾਂ ’ਚ ਵਸ ਰਿਹਾ ਹੈ ਕਿ ਉਸ ਦੇ ਨਸ਼ੇ ’ਚ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਸ਼ਰਾਬ ਦੇ ਨਸ਼ੇ ’ਚ ਆਪਣੀ 10 ਸਾਲਾਂ ਧੀ ਨੂੰ ਇਨ੍ਹੀਂ ਵਾਰ ਜ਼ਮੀਨ ’ਤੇ ਮਾਰਿਆ ਕਿ ਉਸਦੀ ਬਾਂਹ ਤੋੜ ਦਿੱਤੀ। ਫਿਲਹਾਲ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਆਦਾ ਜੋਰ ਨਾਲ ਕੁੱਟਣ ਕਾਰਨ ਬੱਚੀ ਦੀ ਹੱਡੀ ਟੁੱਟੀ ਹੈ। ਦੱਸ ਦਈਏ ਕਿ ਇਹ ਮਾਮਲਾ ਅਬਹੋਰ ਦੀ ਕਮਾਈਆਂ ਵਾਲੀ ਢਾਣੀ ਦਾ ਹੈ ਜਿੱਥੇ ਰਹਿਣ ਵਾਲੀ ਖੁਸ਼ਬੂ ਨਾਂ ਦੀ ਔਰਤ ਨੇ ਜਾਣਕਾਰੀ ਦਿੱਤੀ ਕਿ ਉਸਦਾ ਪਤੀ ਸੁਰਿੰਦਰ ਜੋ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ, ਘਰ ਪਰਤਿਆ ਤਾਂ ਘਰ ਵਿਚ ਉਸਦੀਆਂ ਦੀ ਬੇਟੀਆਂ ਮੋਬਾਇਲ ਨੂੰ ਲੈਕੇ ਝਗੜਾ ਕਰ ਰਹੀਆਂ ਸੀ ਤਾਂ ਉਸਦੇ ਪਤੀ ਨੇ ਗੁੱਸੇ ਵਿਚ ਆ ਕੇ 10 ਸਾਲਾਂ ਬੇਟੀ ਨੂੰ ਝਿੜਕਿਆ ਅਤੇ ਕੁੱਟਿਆ ਜਿਸ ਨਾਲ ਉਸਦੀ ਬਾਂਹ ਟੁੱਟ ਗਈ । ਬੇਟੀ ਦੀ ਮਾਂ ਨੇ ਅੱਗੇ ਦੱਸਿਆ ਕਿ ਪਹਿਲੀ ਵਾਰੀ ਉਸਦੇ ਪਤੀ ਨੇ ਇਸ ਤਰ੍ਹਾਂ ਕੁੱਟਿਆ ਹੈ। ਉਸਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਕੇ ਆਇਆ ਸੀ। ਉਸਨੇ ਕਿਹਾ ਕਿ ਉਸਦਾ ਪਤੀ ਅੱਗੇ ਤੋਂ ਅਜਿਹਾ ਨਾ ਕਰੇ।
