July 6, 2024 01:15:48
post

Jasbeer Singh

(Chief Editor)

Latest update

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ

post-img

ਅਸਾਮ ਵਿੱਚ ਅੱਜ ਵੀ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਰਹੀ ਅਤੇ ਚੱਕਰਵਾਤ ਰੇਮਲ ਦੇ ਪ੍ਰਭਾਵ ਕਾਰਨ ਲਗਾਤਾਰ ਪਏ ਮੀਂਹ ਕਰ ਕੇ ਨੌਂ ਜ਼ਿਲ੍ਹਿਆਂ ਵਿੱਚ ਦੋ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 28 ਮਈ ਤੋਂ ਸੂਬੇ ਵਿੱਚ ਹੜ੍ਹ, ਮੀਂਹ ਅਤੇ ਤੂਫਾਨ ਕਰ ਕੇ ਕੁੱਲ ਮਿਲਾ ਕੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਨਾਗਾਓਂ, ਕਰੀਮਗੰਜ, ਹੈਲਾਕਾਂਡੀ, ਪੱਛਮੀ ਕਾਰਬੀ ਆਂਗਲੌਂਗ, ਕਛਾਰ, ਹੋਜਾਈ, ਕਾਰਬੀ ਆਂਗਲੌਂਗ ਅਤੇ ਦੀਮਾ ਹਸਾਓ ਜ਼ਿਲ੍ਹੇ ਇਸ ਕੁਦਰਤੀ ਆਫ਼ਤਾਂ ਕਾਰਨ ਗੰਭੀਰ ਰੂਪ ਤੋਂ ਪ੍ਰਭਾਵਿਤ ਹੋਏ ਹਨ। ਮੇਘਾਲਿਆ ਦੇ ਲਮਸਲੱਮ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਕੌਮੀ ਮਾਰਗ ਨੰਬਰ-6 ਦਾ 20 ਮੀਟਰ ਹਿੱਸਾ ਹੜ੍ਹ ਜਾਣ ਕਾਰਨ ਬਰਾਕ ਘਾਟੀ ਦੇ ਕਛਾਰ, ਕਰੀਮਗੰਜ ਅਤੇ ਹੈਲਾਕਾਂਡੀ ਜ਼ਿਲ੍ਹਿਆਂ ਦਾ ਸੂਬੇ ਦੇ ਹੋਰ ਹਿੱਸਿਆਂ ਅਤੇ ਉੱਤਰ-ਪੂਰਬੀ ਖੇਤਰ ਨਾਲ ਰੇਲ ਤੇ ਸੜਕੀ ਸੰਪਰਕ ਟੁੱਟ ਗਿਆ ਹੈ ਅਤੇ ਵਾਹਨ ਫਸੇ ਹੋਏ ਹਨ। ਬਰਾਕ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੋਣ ਕਰ ਕੇ ਸਿਲਚਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਸਿਲਚਾਰ ਦੇ ਤਾਰਾਪੁਰ ਇਲਾਕੇ ਵਿੱਚ ਸਥਿਤ ਰੇਲਵੇ ਸਟੇਸ਼ਨ ਨਦੀ ਦੇ ਨੇੜੇ ਹੋਣ ਕਾਰਨ ਨਦੀ ਦਾ ਪਾਣੀ ਸਟੇਸ਼ਨ ਤੇ ਪਟੜੀਆਂ ’ਤੇ ਭਰ ਗਿਆ ਹੈ।

Related Post