
ਹਥਿਆਰਾਂ ਦੀ ਰਿਕਵਰੀ ਕਰਵਾਉਣ ਲਈ ਗੈਂਗਸਟਰਾਂ ਨੂੰ ਨਾਲ ਲੈ ਕੇ ਗਈ ਪੁਲਸ ਪਾਰਟੀ ’ਤੇ ਨਾਲ ਗਏ ਗੈਂਗਸਟਰਾਂ ਨੇ ਹੀ ਚਲਾ ਦਿੱ
- by Jasbeer Singh
- August 30, 2024

ਹਥਿਆਰਾਂ ਦੀ ਰਿਕਵਰੀ ਕਰਵਾਉਣ ਲਈ ਗੈਂਗਸਟਰਾਂ ਨੂੰ ਨਾਲ ਲੈ ਕੇ ਗਈ ਪੁਲਸ ਪਾਰਟੀ ’ਤੇ ਨਾਲ ਗਏ ਗੈਂਗਸਟਰਾਂ ਨੇ ਹੀ ਚਲਾ ਦਿੱਤੀਆਂ ਗੋਲ਼ੀਆਂ ਬਟਾਲਾ : ਪੰਜਾਬ ਦੇ ਸ਼ਹਿਰ ਬਟਾਲਾ ਦੇ ਅਧੀਨ ਆਉਂਦੇ ਪਿੰਡ ਰੱਤੜ ਛੱਤੜ ਦੋ ਗੈਂਗਸਟਰਾਂ ਨੂੰ ਹਥਿਆਰਾਂ ਦੀ ਰਿਕਵਰੀ ਕਰਵਾਉਣ ਲਈ ਗਈ ਪੁਲਸ ਪਾਰਟੀ ’ਤੇ ਉਕਤ ਗੈਂਗਸਟਰਾਂ ਨੇ ਹੀ ਗੋਲ਼ੀਆਂ ਚਲਾ ਦਿੱਤੀਆਂ ਗਈਆਂ, ਜਿਸ ਦੌਰਾਨ ਦੋ ਗੈਂਗਸਟਰ ਗੋਲ਼ੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ। ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਮਿਸ ਮੀਰ ਨੇ ਦੱਸਿਆ ਕਿ 21 ਅਗਸਤ ਨੂੰ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਸਥਿਤ ਪਿੰਡ ਧਰਮਕੋਟ ਰੰਧਾਵਾ ’ਚ ਇਕ ਵਪਾਰੀ ਦੀ ਦੁਕਾਨ ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਦੇ ਸਬੰਧ ’ਚ ਪੁਲਸ ਵੱਲੋਂ ਉਕਤ ਵਪਾਰੀ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਇਸ ਮਾਮਲੇ ’ਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ’ਚੋਂ 2 ਵਿਅਕਤੀਆਂ ਨੂੰ ਪੁਲਸ ਪਾਰਟੀ ਹਥਿਆਰਾਂ ਦੀ ਰਿਕਵਰੀ ਕਰਵਾਉਣ ਲਈ ਸਬੰਧਤ ਜਗ੍ਹਾ ’ਤੇ ਲੈ ਕੇ ਗਈ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਕਤ ਵਿਅਕਤੀਆਂ ਨੂੰ ਹਥਿਆਰ ਮਿਲੇ ਤਾਂ ਉਨ੍ਹਾਂ ਪੁਲਸ ਪਾਰਟੀ ’ਤੇ 4 ਰਾਊਂਡ ਫਾਇਰ ਕਰ ਦਿੱਤੇ ਪਰ ਰਾਹਤ ਦੀ ਗੱਲ ਇਹ ਰਹੀ ਕਿ ਪੁਲਸ ਮੁਲਾਜ਼ਮ ਵਾਲ-ਵਾਲ ਬਚ ਗਏ ਅਤੇ ਜਦ ਪੁਲਸ ਵੱਲੋਂ ਉਨ੍ਹਾਂ ’ਤੇ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਦੋਵੇਂ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ।