ਸਰਕਾਰ ਨੇ ਕੀਤਾ ਐਸ. ਟੀ. ਐਫ. ਰੇਂਜ ਚਾਰ ਰੇਂਜ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਫ਼ੈਸਲਾ
- by Jasbeer Singh
- October 21, 2025
ਸਰਕਾਰ ਨੇ ਕੀਤਾ ਐਸ. ਟੀ. ਐਫ. ਰੇਂਜ ਚਾਰ ਰੇਂਜ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਫ਼ੈਸਲਾ ਚੰਡੀਗੜ੍ਹ, 21 ਅਕਤੂੂਬਰ 2025 : ਪੰਜਾਬ ਦੀ ਮੌਜੂਦਾ ਸਰਕਾਰ ਨੇ ਹੁਣ ਐਸ. ਟੀ. ਐਫ. ਰੇਂਜ ਅੰਮ੍ਰਿਤਸਰ, ਜਲੰਧਰ, ਫਿਰੋਜਪੁੁਰ ਅਤੇ ਲੁਧਿਆਣਾ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਪੈਸ਼ਲ ਟਾਸਕ ਫੋਰਸ ਦੇ ਕੰਮ ਨੂੰ ਪਾਰਦਰਸ਼ੀ ਕੀਤਾ ਜਾ ਸਕੇ। ਕਿਸ ਵਲੋਂ ਕੀਤਾ ਜਾਵੇਗਾ ਇਸ ਕੰਮ ਨੂੰ ਸੀ. ਸੀ. ਟੀ. ਵੀ ਕੈਮਰੇ ਲਗਾ ਕੇ ਕੰਮ ਨੂੰ ਪਾਾਰਦਰਸ਼ੀ ਤਰੀਕੇ ਨਾਲ ਕਰਨ ਦੇ ਕਾਰਜ ਨੂੰ ਇਕ ਨਿੱਜੀ ਏਜੰਸੀ ਦੁਆਰਾ ਕੀਤਾ ਜਾਵੇਗਾ ਜਦੋਂਕਿ ਪੁਲਸ ਵਲੋਂ ਨੋਡਲ ਏਜੰਸੀ ਵਜੋਂ ਕੰਮ ਕੀਤਾ ਜਾਵੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਜੈਕਟ ਜਨਵਰੀ 2026 ਤੱਕ ਪੂਰਾ ਹੋਣ ਦੀ ਉਮੀਦ ਹੈ ।ਜਿਸ ਪ੍ਰਾਈਵੇਟ ਕੰਪਨੀ ਵਲੋਂ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ ਦੀ ਹੀ ਜਿੰਮੇਵਾਰੀ ਹੋਵੇਗੀ ਕਿ ਉਹ ਹੀ ਕੈਮਰਿਆਂ ਦੀ ਵਰਕਿੰਗ ਦੀ ਸੰਭਾਲ ਕਰੇ। ਪਿਿਹਲਾਂ ਵੀ ਲਗਾਏ ਜਾ ਚੁੱਕੇ ਹਨ ਉਚ ਸੁਰੱਖਿਆ ਵਾਲੇ ਖੇਤਰਾਂ ਵਿਚ ਕੈਮਰੇ ਤੇ ਐਕਸ-ਰੇ- ਸਕੈਨਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਉਸਨੂੰ ਕਾਮਯਾਬ ਕਰਨ ਲਈ ਜਿਥੇ ਹੁਣ ਟਾਸਕ ਫੋਰਸਿਜ ਦੀ ਕਾਰਗੁੁਜ਼ਾਰੀ ਨੂੰ ਪਾਰਦਰਸ਼ੀ ਕਰਨ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ ਦੇ ਚਲਦਿਆਂ ਪਹਿਲਾਂ ਵੀ ਉੱਚ-ਸੁਰੱਖਿਆ ਵਾਲੇ ਖੇਤਰਾਂ ਵਿੱਚ ਅਪਰਾਧ ਨੂੰ ਰੋਕਣ ਲਈ 18 ਜੇਲ੍ਹਾਂ ਵਿੱਚ 647 ਸੀਸੀਟੀਵੀ ਕੈਮਰੇ, ਐਕਸ-ਰੇ ਸਕੈਨਰ ਅਤੇ ਸਰੀਰ ਨਾਲ ਪਹਿਨੇ ਕੈਮਰਿਆਂ ਦੇ ਨਾਲ ਏਆਈ-ਸਮਰੱਥ ਸਿਸਟਮ ਲਗਾਏ ਜਾ ਰਹੇ ਸਨ। ਸਪੈਸ਼ਲ ਟਾਸਕ ਫੋਰਸ ਨੇ 2024-25 (ਅਕਤੂਬਰ 2025 ਤੱਕ) ਵਿੱਚ ਲਗਭਗ 5,000-6,000 ਵੱਡੇ ਮਾਮਲੇ ਦਰਜ ਕੀਤੇ ਹਨ। ਫੋਰਸ ਦਾ ਮੁੱਖ ਧਿਆਨ ਹੈਰੋਇਨ/ਅਫੀਮ ਦੀ ਤਸਕਰੀ `ਤੇ ਹੈ। ਹੁਣ ਤੱਕ 8,000 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸਾਲ ਵਿੱਚ, 20 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ, ਜੋ ਕਿ ਅੰਤਰਰਾਸ਼ਟਰੀ ਸਰਹੱਦ ਪਾਰ, ਪਾਕਿਸਤਾਨ ਤੋਂ ਆਈ ਸੀ।

