post

Jasbeer Singh

(Chief Editor)

Punjab

ਤਖ਼ਤ ਸ੍ਰੀ ਪਟਨਾ ਸਾਹਿਬ ਜੀ ਤੋਂ ਗੁਰੂ ਸਾਹਿਬਾਨ ਦੀ ਨਿਸ਼ਾਨੀਆਂ ਵਾਲੀ ਮਹਾਨ ਯਾਤਰਾ 23 ਅਕਤੂਬਰ ਨੂੰ ਪਹੁੰਚੇਗੀ ਨਾਭਾ :

post-img

ਤਖ਼ਤ ਸ੍ਰੀ ਪਟਨਾ ਸਾਹਿਬ ਜੀ ਤੋਂ ਗੁਰੂ ਸਾਹਿਬਾਨ ਦੀ ਨਿਸ਼ਾਨੀਆਂ ਵਾਲੀ ਮਹਾਨ ਯਾਤਰਾ 23 ਅਕਤੂਬਰ ਨੂੰ ਪਹੁੰਚੇਗੀ ਨਾਭਾ : ਵਿਧਾਇਕ ਦੇਵ ਮਾਨ ਨਾਭਾ, 13 ਅਕਤੂਬਰ 2025 : ਤਖ਼ਤ ਸ੍ਰੀ ਪਟਨਾ ਸਾਹਿਬ ਜੀ ਮੈਨੇਜਮੈਂਟ ਕਮੇਟੀ ਵਲੋਂ ਬਿਹਾਰ ਟੂਰਿਜਮ ਵਿਭਾਗ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੇ ਉਨ੍ਹਾਂ ਦੇ ਪਰਮ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ । ਜਿਸ ਲੜੀ ਤਹਿਤ ਸੱਚੇ ਪਾਤਸ਼ਾਹ ਦੇ ਮਨੁੱਖਤਾ ਦੇ ਸੁਨੇਹੇ ਨੂੰ ਮੁੱਖ ਰੱਖਦੇ ਹੋਏ ਤਖ਼ਤ ਸਾਹਿਬ ਜੀ ਵੱਲੋਂ ਗੁਰਦੁਆਰਾ “ ਗੁਰੂ ਕਾ ਬਾਗ “ ਤੋਂ ਗੁਰੂ ਸਾਹਿਬ ਜੀ ਦੀ ਪਵਿੱਤਰ ਇਤਿਹਾਸਕ ਨਿਸ਼ਾਨੀਆਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਮਹਾਨ ਜਾਗ੍ਰਿਤੀ ਯਾਤਰਾ ਆਰੰਭ ਕੀਤੀ ਗਈ ਹੈ ਜੋ ਦੇਸ਼ ਦੇ 9 ਸੂਬਿਆਂ ਬਿਹਾਰ, ਝਾਰਖੰਡ, ਉੜੀਸਾ, ਬੰਗਾਲ, ਯੂ.ਪੀ., ਦਿੱਲੀ, ਹਰਿਆਣਾ, ਉਤਰਾਖੰਡ ਤੋਂ ਹੁੰਦੀ ਹੋਈ ਪੰਜਾਬ ਪਹੁੰਚ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ, ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗੀ । ਇਸ ਯਾਤਰਾ ਵਿੱਚ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਵੀ ਸ਼ਾਮਿਲ ਹਨ । ਜਿਕਰਯੋਗ ਹੈ ਕਿ ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਤਾਂ ਉਸ ਦੌਰਾਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਅਸਾਮ ਯਾਤਰਾਵਾਂ ਤੇ ਗਏ ਹੋਏ ਸਨ । ਜਿਸ ਵਕਤ ਗੁਰੂ ਸਾਹਿਬ ਜੀ ਪਟਨਾ ਵਾਪਸ ਆਏ ਤਾਂ ਸਰੀਰਕ ਰੂਪ ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਪਟਨਾ ਸਾਹਿਬ ਦੀ ਧਰਤੀ ਤੇ “ ਗੁਰੂ ਕਾ ਬਾਗ “ ਵਿਖੇ ਮਿਲਾਪ ਹੋਇਆ ਸੀ । ਜਿਥੇ ਅੱਜ ਗੁਰਦੁਆਰਾ ਗੁਰੂ ਕਾ ਬਾਗ ਸ਼ਿਸ਼ੋਬਤ ਹੈ । ਉਸੇ ਤਰ੍ਹਾਂ ਜਿਸ ਵਕਤ ਗੁਰੂ ਸਾਹਿਬ ਜੀ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ੳਪਰੰਤ ਧਰਮ ਦੀ ਚਾਦਰ ਬੰਨ ਸ਼ਹੀਦੀ ਵਾਸਤੇ ਦਿੱਲੀ ਲਈ ਰਵਾਨਾ ਹੋਏ ਤਾਂ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਰੀਰਕ ਰੂਪ ਵਿੱਚ ਵਿਛੋੜਾ ਅਨੰਦਪੁਰ ਸਾਹਿਬ ਵਿਖੇ ਹੋਇਆ । ਜੇਕਰ ਇਸ ਯਾਤਰਾ ਦੇ ਸੰਕਲਪ ਦੀ ਗੱਲ ਕੀਤੀ ਜਾਵੇ ਤਾਂ ਇਹ ਯਾਤਰਾ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਮਿਲਾਪ ਤੋਂ ਵਿਛੋੜੇ ਦੀ ਧਰਤੀ ਤੱਕ ਦੀ ਯਾਤਰਾ ਹੈ- ਭਾਵ ਇਹ ਯਾਤਰਾ ਗੁਰਦੁਆਰਾ ਗੁਰੂ ਕਾ ਬਾਗ , ਪਟਨਾ ਸਾਹਿਬ ਤੋਂ ਤਖ਼ਤ ਕੇਸਗੜ੍ਹ ਸਾਹਿਬ ਜੀ, ਸ੍ਰੀ ਅਨੰਦਪੁਰ ਸਾਹਿਬ ਤੱਕ ਹੋਵੇਗੀ । ਜਿਸ ਵਿੱਚ ਮੁੱਖ ਤੌਰ ਤੇ ਦੋਨੋ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਸ਼ਾਮਲ ਹਨ । ਪਾਲਕੀ ਸਾਹਿਬ ਵਿੱਚ ਬਾਬਾ ਦੀਪ ਸਿੰਘ ਜੀ ਦਾ ਹੱਥ-ਲਿਖਤ ਸਰੂਪ ਸਸੋਭਿਤ ਹੈ । ਖ਼ਾਸ ਗੱਲ ਇਹ ਹੈ ਕਿ ਇਸ ਯਾਤਰਾ ਵਿੱਚ ਗੁਰੂ ਸਾਹਿਬ ਜੀ ਨਾਲ ਸ਼ਹੀਦੀ ਦੇਣ ਵਾਲੇ ਉਨ੍ਹਾਂ ਦੇ ਪਰਮ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਪਰਿਵਾਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ ਅਤੇ ਗੁਰੂ ਸਾਹਿਬਾਨਾਂ ਵੱਲੋਂ ਉਨ੍ਹਾਂ ਨੂੰ ਬਖਸ਼ੇ ਹੁਕਮਨਾਮਿਆਂ ਦੇ ਵੀ ਦਰਸ਼ਨ ਕਰਵਾਉਣਗੇ । ਇਹ ਯਾਤਰਾ 17 ਸਤੰਬਰ ਨੂੰ ਗੁਰਦੁਆਰਾ “ ਗੁਰੂ ਕਾ ਬਾਗ “ ਤੋਂ ਆਰੰਭ ਹੋ ਚੁੱਕੀ ਹੈ । ਜੋ ਕਿ 21 ਤਰੀਕ ਨੂੰ ਰਾਜਪੁਰਾ ਹੁੰਦੇ ਹੋਏ, ਗੁਰਦੁਆਰਾ ਸੋਹਾਣਾ ਸਾਹਿਬ ਮੋਹਾਲੀ ਹੁੰਦੇ ਹੋਏ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਰੁਕੇਗੀ । 22 ਅਕਤੂਬਰ ਨੂੰ ਮੋਹਾਲੀ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਾਰਨ ਹੁੰਦੇ ਹੋਏ ਪਟਿਆਲਾ ਸ਼ਹਿਰ ਸੰਗਤਾਂ ਦੇ ਦਰਸ਼ਨਾਂ ਉਪਰੰਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਰੁਕੇਗੀ । 23 ਅਕਤੂਬਰ ਨੂੰ ਪਟਿਆਲਾ ਤੋਂ ਆਰੰਭ ਹੋਕੇ ਗੁਰਦੁਆਰਾ ਸ੍ਰੀ ਪ੍ਰਮੇਸਵਰ ਦੁਆਰ ਸੇਖੂਪੁਰਾਂ ਪਟਿਆਲਾ ਤੋ ਨਾਭਾ ਪਹੁੰਚੇਗੀ । ਨਾਭਾ ਪਟਿਆਲਾ ਗੇਟ ਨਾਭਾ ਸੰਗਤ ਲਈ ਦਰਸ਼ਨ ਕਰਨ ਦਾ ਸਮਾਂ ਰੱਖਿਆ ਗਿਆ । ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਸ ਮਹਾਨ ਯਾਤਰਾ ਦਾ ਹਿੱਸਾ ਬਣੋ ਅਤੇ ਗੁਰੂ ਸਾਹਿਬ ਜੀ ਦੀ ਖ਼ੁਸ਼ੀਆਂ ਪ੍ਰਾਪਤ ਕਰੋ , ਵਿਸ਼ੇਸ਼ ਸੱਦਾ ਦੇਣ ਲਈ ਮਾਲਵਿੰਦਰ ਸਿੰਘ ਬੈਨੀਪਾਲ ਬਿਹਾਰ ਸਰਕਾਰ ਵੱਲੋਂ , ਸੋਢੀ ਵਿਕਰਮ ਸਿੰਘ ਆਨੰਦਪੁਰ ਸਾਹਿਬ ਵਾਲੇ , ਸੰਤ ਬਾਬਾ ਸਿਮਰਨ ਸਿੰਘ , ਪ੍ਰਨੀਤ ਸਿੰਘ ਐਮ ਐਲ ਏ ਨਾਭਾ ਦੀ ਰਿਹਾਇਸ਼ ਤੇ ਪਹੁੰਚੇ ।

Related Post