

ਡੀ. ਸੀ ਅਤੇ ਐਸ. ਡੀ. ਐਮ. ਦੇ ਨਿਰਦੇਸ਼ਾਂ ਨੂੰ ਦਿਖਾਇਆ ਠੇਂਗਾ ਸੰਤ ਇੰਨਕਲੇਵ ਬੱਚਿਆਂ ਦੇ ਪਾਰਕ ਅਤੇ ਬਹੁਕਰੋੜੀ ਜਮੀਨ ਤੇ ਮੁੜ ਹੋਇਆ ਕਬਜ਼ਾ ਪਟਿਆਲਾ : ਡੀ. ਸੀ. ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਐਸ. ਡੀ. ਐਮ. ਪਟਿਆਲਾ ਵੱਲੋਂ ਜਾਰੀ ਕੀਤੇ ਗਏ ਸਟੇਅ ਦੇ ਨਿਰਦੇਸ਼ਾਂ ਨੂੰ ਠੇਂਗਾ ਦਿਖਾਉਂਦੇ ਹੋਏ। ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੁੜ ਤੋਂ ਸੰਤ ਇੰਨਕਲੇਵ ਬੱਚਿਆਂ ਦੇ ਖੇਡਣ ਵਾਲੇ ਪਾਰਕ ਅਤੇ ਬਹੂਕਰੋੜੀ ਜਮੀਨ ਮੁੜ ਤੋਂ ਕਬਜ਼ਾ ਕਰ ਲਿਆ ਗਿਆ । ਇਸ ਮੌਕੇ ਸੰਤ ਇੰਨਕਲੇਵ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਦਨ ਖਰਬੰਦਾ ਸੈਕਟਰੀ ਵਿਜੇ ਤੁੱਲੀ ਐਡ.ਪੁਨੀਆ ਅਤੇ ਹੋਰ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੰਤ ਇੰਨਕਲੇਵ ਵਿਖੇ ਬੱਚਿਆਂ ਦੇ ਪਾਰਕ ਤੇ ਜ਼ਬਰਦਸਤੀ ਕਬਜ਼ਾ ਕਰਕੇ ਉੱਥੇ ਟਰੈਕਟਰ ਨਾਲ ਪਹਿਲਾਂ ਤੋਂ ਲੱਗੇ ਹੋਏ ਪੇੜ ਪੌਦਿਆਂ ਨੂੰ ਪੁੱਟ ਕੇ ਅਤੇ ਵਾਹੀ ਕਰਕੇ ਸਬਜ਼ੀ ਵਗੈਰਾ ਬੀਜ ਕੇ ਕਬਜ਼ਾ ਕਰ ਲਿਆ ਹੈ । ਇਸ ਮੌਕੇ ਉਹਨਾਂ ਨੇ ਮੌਕੇ ਤੇ ਹੀ ਸੰਬੰਧਿਤ ਪੁਲਿਸ ਚੌਂਕੀ ਵਿਖੇ ਇਤਲਾਹ ਕੀਤੀ ਪਰ ਕੋਈ ਵੀ ਪੁਲਸ ਮੁਲਾਜ਼ਮ ਮੌਕੇ ਦਾ ਮੁਆਇਨਾ ਕਰਨ ਲਈ ਨਹੀਂ ਪਹੁੰਚਿਆ । ਉਹਨਾਂ ਨੇ ਡੀ. ਸੀ. ਪਟਿਆਲਾ ਐਸ. ਡੀ. ਐਮ. ਪਟਿਆਲਾ ਤੇ ਜ਼ਿਲਾ ਪੁਲਿਸ ਮੁਖੀ ਨੂੰ ਬੇਨਤੀ ਕੀਤੀ ਹੈ ਕਿ ਇਸ ਕੀਤੇ ਹੋਏ ਨਜਾਇਜ਼ ਕਬਜ਼ੇ ਨੂੰ ਖਾਲੀ ਕਰਵਾ ਕੇ ਬੱਚਿਆਂ ਦੇ ਖੇਡਣ ਵਾਲੇ ਪਾਰਕ ਨੂੰ ਬਚਾਇਆ ਜਾਵੇ ਅਤੇ ਇਹਨਾਂ ਕਬਜ਼ਾਧਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।
Related Post
Popular News
Hot Categories
Subscribe To Our Newsletter
No spam, notifications only about new products, updates.