
ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੀ ਸੂਬਾ ਪੱਧਰੀ ਮੀਟਿੰਗ ਆਯੋਜਿਤ
- by Jasbeer Singh
- September 16, 2024

ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੀ ਸੂਬਾ ਪੱਧਰੀ ਮੀਟਿੰਗ ਆਯੋਜਿਤ ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੀ ਸੂਬਾ ਪੱਧਰੀ ਮੀਟਿੰਗ ਅੱਜ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਵਿੰਗ ਦੇ ਪ੍ਰਧਾਨ ਮੇਜਰ ਆਰਪੀਐਸ ਮਲਹੋਤਰਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਵਿੰਗ ਦੇ ਅਹੁਦੇਦਾਰਾਂ ਨੇ ਸ਼ਿਰਕਤ ਕਰਦਿਆਂ ਸਭ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿੰਗ ਦੀਆਂ ਜ਼ਿੰਮੇਵਾਰੀਆਂ ਅਤੇ ਗਤੀਵਿਧੀਆਂ `ਤੇ ਚਾਨਣਾ ਪਾਉਂਦਿਆਂ ਮੇਜਰ ਮਲਹੋਤਰਾ ਨੇ ਸਾਰਿਆਂ ਨੂੰ ਦੱਸਿਆ ਕਿ ਪਾਰਟੀ ਦੀ ਵਿਚਾਰਧਾਰਾ ਅਤੇ ਮੈਂਬਰਸ਼ਿਪ ਦਾ ਪ੍ਰਚਾਰ ਕਰਨ ਤੋਂ ਇਲਾਵਾ ਵਿੰਗ ਦੇ ਅਹੁਦੇਦਾਰਾਂ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਇਕੱਠੇ ਹੋ ਕੇ ਪੰਜਾਬ ਦੇ ਹਾਲਾਤ ਸੁਧਾਰਨ ਲਈ ਵੱਖ-ਵੱਖ ਵਿਸ਼ਿਆਂ `ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਕੇ ਪਾਰਟੀ ਅਤੇ ਸਰਕਾਰ ਨੂੰ ਸਲਾਹ ਦੇਣ। ਮੇਜਰ ਮਲਹੋਤਰਾ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਭਰ ਵਿੱਚ 4 ਹਜ਼ਾਰ ਤੋਂ ਵੱਧ ਮੈਂਬਰ ਮੌਜੂਦ ਹਨ। ਵਿੰਗ ਵੱਲੋਂ `ਨਸ਼ੇ ਅਤੇ ਭ੍ਰਿਸ਼ਟਾਚਾਰ - ਕਾਰਨ ਅਤੇ ਹੱਲ` ਵਿਸ਼ੇ ਉੱਤੇ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਦਾ ਪਹਿਲਾ ਸੈਮੀਨਾਰ 25 ਅਗਸਤ ਨੂੰ ਪਟਿਆਲਾ ਵਿਖੇ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸੈਮੀਨਾਰ 18 ਅਕਤੂਬਰ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਰਵਾਏ ਜਾਣਗੇ ਜਿਨਹਾਂ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਬੁੱਧੀਜੀਵੀ ਭਾਗ ਲੈਣਗੇ ਅਤੇ ਅੰਤ ਵਿੱਚ ਚੰਡੀਗੜ੍ਹ ਵਿਖੇ ਰਾਜ ਪੱਧਰੀ ਸੈਮੀਨਾਰ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਸਾਰਿਆਂ ਤੋਂ ਇਕੱਤਰ ਹੋਏ ਵਿਚਾਰਾਂ ਨੂੰ ਸਾਰ ਦੇ ਰੂਪ ਵਿੱਚ ਪਾਰਟੀ ਅਤੇ ਸਰਕਾਰ ਅੱਗੇ ਪੇਸ਼ ਕੀਤਾ ਜਾਵੇਗਾ।ਮੀਟਿੰਗ ਵਿੱਚ ਵਿੰਗ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਧਰਮਿੰਦਰ ਸਿੰਘ ਲਾਂਬਾ, ਭਾਗ ਸਿੰਘ ਮਦਾਨ ਉੱਪ ਪ੍ਰਧਾਨ ਪੰਜਾਬ, ਪਰਮਜੀਤ ਅਰੋੜਾ ਜ਼ਿਲ੍ਹਾ ਪ੍ਰਧਾਨ ਜਲੰਧਰ, ਇਕਬਾਲ ਸਿੰਘ ਜ਼ਿਲ੍ਹਾ ਮੁਖੀ ਮੁਕਤਸਰ, ਡਾ: ਵਿਜਰਾਮਜੀਤ ਸਿੰਘ ਵਿਰਦੀ ਜ਼ਿਲ੍ਹਾ ਮੁਖੀ ਅੰਮ੍ਰਿਤਸਰ, ਗੁਰਪਿਆਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਡਾ. ਫਤਹਿਗੜ੍ਹ ਸਾਹਿਬ ਰਾਮ ਕਿਸ਼ਨ ਕੰਬੋਜ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਜਸਬੀਰ ਸਿੰਘ ਟਾਂਕ ਜ਼ਿਲ੍ਹਾ ਮੁਖੀ ਨਵਾਂਸ਼ਹਿਰ, ਸੁਖਦੇਵ ਸਿੰਘ ਪਟਵਾਰੀ ਜ਼ਿਲ੍ਹਾ ਮੁਖੀ ਮੁਹਾਲੀ, ਪਿ੍ੰਸੀਪਲ ਸੁਰਜਨ ਸਿੰਘ ਜ਼ਿਲ੍ਹਾ ਮੁਖੀ ਰੋਪੜ, ਅਸ਼ਵਨੀ ਸ਼ਰਮਾ ਜ਼ਿਲ੍ਹਾ ਮੁਖੀ ਪਠਾਨਕੋਟ, ਡਾ: ਹਰਨੇਕ ਸਿੰਘ ਢੋਟ ਜ਼ਿਲ੍ਹਾ ਮੁਖੀ ਪਟਿਆਲਾ, ਅਵਤਾਰ ਸਿੰਘ ਏਲਵਾਲ ਜ਼ਿਲ੍ਹਾ ਪ੍ਰਧਾਨ ਸ. ਸੰਗਰੂਰ, ਜਗਦੀਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਮੋਗਾ, ਮਾਸਟਰ ਛਾਂਗਰਾ ਸਿੰਘ ਜ਼ਿਲ੍ਹਾ ਮੁਖੀ ਤਰਨਤਾਰਨ, ਗੁਰਪ੍ਰੀਤ ਸਿੰਘ ਗੋਦਾਰਾ, ਬਲਵਿੰਦਰ ਸਿੰਘ ਜਲੰਧਰ, ਗੁਲਵਿੰਦਰ ਸਿੰਘ ਰਾਜਾਸਾਂਸੀ, ਸੰਦੀਪ ਜੋਸ਼ੀ, ਇੰਜਨੀਅਰ ਰਾਕੇਸ਼ ਸ਼ਰਮਾ ਅੰਮ੍ਰਿਤਸਰ, ਹਰਪਾਲ ਸਿੰਘ, ਮਨਿੰਦਰ ਸਿੰਘ, ਪ੍ਰਿੰਸ ਬਹਿਲ, ਦੇਸਰਾਜ, ਮਾਸਟਰ ਸੇਵਾ ਸਿੰਘ ਸ਼ਾਮਲ ਹਨ। , ਰਣਜੀਤ ਸਿੰਘ ਕਾਲਾਬੂਲਾ , ਪਾਲ ਸਿੰਘ , ਗੁਰਮੀਤ ਸਿੰਘ , ਜੀ ਐਸ ਕਾਹਲੋਂ ਮੋਹਾਲੀ , ਸਰਵਜੀਤ ਸਿੰਘ ਲੁਧਿਆਣਾ , ਸਰਬਜੀਤ ਸਿੰਘ ਐਟਮ ਨਗਰ , ਰਣਜੀਤ ਸਿੰਘ ਦਾਖਾ , ਸੰਦੀਪ ਸਿੰਘ ਚਮਕੌਰ ਸਾਹਿਬ , ਬਲਜੀਤ ਸਿੰਘ , ਅਮਰੀਕਾ ਸਿੰਘ ਡੇਰਾਬਸੀ , ਕੁਲਵੰਤ ਸਿੰਘ ਡੇਰਾਬਸੀ , ਬਲਦੇਵ ਬਲਦੇਵ ਸਿੰਘ ਜ਼ੀਰਕਪੁਰ, ਅਤੇ ਮੋਹਿਤ ਸ਼ਰਮਾ ਪਠਾਨਕੋਟ, ਰੋਸ਼ਨ ਲਾਲ ਚਾਵਲਾ ਮੋਗਾ, ਮਨਦੀਪ ਸਿੰਘ ਗਿੱਲ, ਗੁਰਦੇਵ ਸਿੰਘ ਬਰਨਾਲਾ, ਗੁਲਸ਼ਨ ਅਰੋੜਾ ਮੋਹਾਲੀ, ਉੱਤਮ ਸਿੰਘ ਫਰੀਦਕੋਟ, ਹਰਪਾਲ ਸਿੰਘ ਗੁਰਦਾਸਪੁਰ, ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.