post

Jasbeer Singh

(Chief Editor)

Patiala News

ਪੰਜਾਬ ਦੀਆਂ ਸਮੂਹ ਸੱਤ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਪੰਜਾਬ

post-img

ਪੰਜਾਬ ਦੀਆਂ ਸਮੂਹ ਸੱਤ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਪੰਜਾਬ ਪਟਿਆਲਾ : ਜਿਲ੍ਹਾ ਪਟਿਆਲਾ ਦੀਆਂ ਪੱਲੇਦਾਰ ਮਜਦੂਰ ਯੂਨੀਅਨਾਂ ਵੱਲੋਂ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਮੰਜੋਲੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਮਜਦੂਰ ਮਾਰੂ ਨੀਤੀਆਂ ਦੇ ਖਿਲਾਫ ਡੀ.ਸੀ. ਦਫਤਰ ਵਿਖੇ ਲੇਬਰ ਟੈਂਡਰ ਪਾਲਸੀ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਵੱਖ—ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜ਼ੋ ਪੱਲੇਦਾਰ ਮਜਦੂਰਾਂ ਨਾਲ ਵਾਅਦਾ ਕੀਤਾ ਸੀ ਕਿ ਬਗੈਰ ਟੈਂਡਰ, ਬਗੈਰ ਸਕਿਉਰਟੀ ਤੋਂ ਕੰਮ ਦੇ ਕੇ ਫੂਡ ਏਜੰਸੀਆਂ ਵਿਚੋਂ ਠੇਕੇਦਾਰੀ ਪ੍ਰਥਾ ਖਤਮ ਕਰ ਦਿੱਤੀ ਜਾਵੇਗੀ। ਇਸ ਮੌਕੇ ਮੋਹਨ ਸਿੰਘ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 1—5—2024 ਨੂੰ ਪੰਜਾਬ ਦੇ ਫੂਡ ਸਪਲਾਈ ਪ੍ਰਿੰਸੀਪਲ ਸੈਕਟਰੀ ਨੇ ਵਿਸ਼ਵਾਸ਼ ਦਿਵਾਇਆ ਸੀ ਕਿ 16—05—2024 ਨੂੰ ਹੋਣ ਵਾਲੀ ਦਿੱਲੀ ਵਿਖੇ ਮੀਟਿੰਗ ਜਿਸ ਵਿੱਚ ਪੰਜਾਬ ਦੀਆਂ ਸੱਤ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਮੀਟਿੰਗ ਸੱਤ ਜਥੇਬੰਦੀਆਂ ਦੇ ਨੁਮਾਇਦਿਆ ਅਤੇ ਫੂਡ ਸਪਲਾਈ ਵਿਭਾਗ ਪੰਜਾਬ, ਐਫ.ਸੀ.ਆਈ. ਅਤੇ ਦਿੱਲੀ ਦੀ ਫੂਡ ਸਪਲਾਈ ਵਿਭਾਗ ਦੀ ਟੀਮ ਦੇ ਵਿੱਚ ਇੱਕ ਸਮਝੌਤਾ ਹੋ ਗਿਆ। ਕਿ ਤੁਸੀਂ ਪੰਜਾਬ ਵਿੱਚ ਕੰਮ ਕਰ ਰਹੇ ਪੱਲੇਦਾਰ ਮਜਦੂਰਾਂ ਨੂੰ ਸਿੱਧਾ ਭੁਗਤਾਨ ਕਰ ਸਕਦੇ ਹੋ। ਜੇਕਰ ਤੁਹਾਨੂੰ ਹੋਰ ਪੈਸੇ ਦੀ ਲੋੜ ਹੋਈ ਤਾਂ ਮਜਦੂਰਾਂ ਵਾਸਤੇ ਤੁਸੀਂ ਸਾਡੇ ਤੋਂ ਡਿਮਾਂਡ ਕਰ ਲਓ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ 50 ਪ੍ਰਤੀਸ਼ਤ ਤੋਂ ਵਧਾ ਕੇ 20—30 ਪ੍ਰਤੀਸ਼ਤ ਹੋਰ ਦੇ ਦੇਵਾਂਗੇ। ਪਰੰਤੂ ਪੰਜਾਬ ਸਰਕਾਰ ਉਸ ਸਮੇਂ ਵਾਅਦੇ ਤੋਂ ਮੁਕਰਦੀ ਨਜਰ ਆਈ ਜਦੋਂ 18—07—2024 ਨੂੰ ਪੰਜਾਬ ਸਰਕਾਰ ਵੱਲੋਂ ਲੇਬਰ ਟੈਂਡਰ ਪਾਲਸੀ ਜਾਰੀ ਕਰ ਦਿੱਤੀ। ਜਿਸ ਵਿੱਚ ਪੱਲੇਦਾਰ ਮਜਦੂਰਾਂ ਦੇ ਪੱਖ ਵਿੱਚ ਕੋਈ ਵੀ ਸ਼ਬਦ ਨਹੀਂ ਸੀ। ਇਸ ਸਬੰਧੀ ਜਦੋਂ ਫੁਡ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਜੀ ਨੂੰ ਮਿਲੇ ਤਾਂ ਉਹਨਾਂ ਨੇ ਟਾਲ ਮਟੋਲ ਕਰਦੇ ਹੋਏ ਕਿਹਾ ਕਿ ਮੈਂ ਪੰਜਾਬ ਦੇ ਪੱਲੇਦਾਰ ਮਜਦੂਰਾਂ ਨੂੰ ਜਾਣਦਾ ਹੀ ਨਹੀਂ ਕਿਉਂਕਿ 13—07—2024 ਨੂੰ ਪੰਜਾਬ ਦੇ ਕੁੱਝ ਠੇਕੇਦਾਰਾਂ ਨਾਲ ਲਾਲ ਚੰਦ ਕਟਾਰੂਚੱਕ ਮੰਤਰੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਸਾਨੂੰ ਲਗਦਾ ਹੈ ਕਿ ਠੇਕੇਦਾਰਾਂ ਵੱਲੋਂ ਕਰੋੜਾਂ ਰੁਪਏ ਮੰਤਰੀ ਨੂੰ ਦਿੱਤੇ ਗਏ ਅਤੇ ਜ਼ੋ ਠੇਕੇਦਾਰੀ ਪ੍ਰਥਾ ਖਤਮ ਕਰਕੇ ਸਿੱਧੀ ਮਜਦੂਰਾਂ ਨੂੰ ਅਦਾਇਗੀ ਕਰਨ ਵਾਲੀ ਪ੍ਰਪੋਜਲ ਤਿਆਰ ਕੀਤੀ ਗਈ ਸੀ ਉਸ ਨੂੰ ਮੰਤਰੀ ਨੇ ਖਤਮ ਕਰਕੇ ਠੇਕੇਦਾਰਾਂ ਵਾਲੀ ਪਾਲਸੀ ਪੱਲੇਦਾਰ ਮਜਦੂਰਾ ਤੇ ਲਾਗੂ ਕਰ ਦਿੱਤੀ। ਇਸ ਕਰਕੇ ਪੰਜਾਬ ਦੇ ਪੱਲੇਦਾਰ ਮਜਦੂਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ, ਜੇਕਰ ਲੇਬਰ ਪਾਲਸੀ ਰੱਦ ਨਾ ਕੀਤੀ ਜਾਂ ਇਸ ਵਿੱਚ ਸੋਧ ਕਰਕੇ ਮਜਦੂਰਾਂ ਨਾਲ ਕੀਤੇ ਵਾਅਦੇ ਮੁਤਾਬਿਕ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੱਲੇਦਾਰ ਮਜਦੂਰਾਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਡਿਪੂ ਪਾਤੜਾਂ ਦੇ ਗੁਰਮੀਤ ਸਿੰਘ, ਡਿਪੂ ਸਮਾਣਾ ਅਮਰਜੀਤ ਸਿੰਘ, ਡਿਪੂ ਪਾਤੜਾਂ ਮਾਰਕਫੈਡ ਸੋਹਨਜੀਤ ਸਿੰਘ, ਬਲਦੇਵ ਸਿੰਘ ਦੇਵੀਗੜ੍ਹ, ਨਾਥਾ ਸਿੰਘ ਭੁਨਰਹੇੜੀ, ਰਾਜ ਕੁਮਾਰ ਰਾਜਪੁਰਾ, ਬਾਬੂ ਲਾਲ ਪਟਿਆਲਾ, ਅਮਰੀਕ ਸਿੰਘ ਘਨੌਰ, ਲਵਕੁਸ਼, ਸੋਨੀ ਮਸੀਹ ਪਟਿਆਲਾ, ਸੰਦੀਪ ਸਿੰਘ ਸਮਾਣਾ, ਚਮਕੌਰ ਸਿੰਘ ਪਾਤੜਾਂ ਆਦਿ ਹਾਜਰ ਸਨ।

Related Post