ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਸਨੌਰ ਹਲਕੇ ’ਚ ਪੈਂਦੀਆਂ ਜੌੜੀਆਂ ਸੜਕਾਂ ’ਤੇ ਚੋਣ ਰੈਲੀ ਕਰਵਾਈ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਜਿਸ ਕਰਕੇ ਹੀ ਕੁਝ ਦਿਨਾਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਆਖਰੀ ਪੰਨੇ ’ਤੇ ਖ਼ਤਮ ਹੋਣ ਜਾ ਰਹੀ ਹੈ। ਉਨ੍ਹਾਂ ਹੋਰ ਕਿਹ ਕਿ ‘ਆਪ’ ਦੇ ਸਾਰੇ ਉਮੀਦਵਾਰ ਚਾਰ ਜੂਨ ਨੂੰ ਸੰਸਦ ਦੀਆਂ ਪੌੜੀਆਂ ਚੜ੍ਹਨ ਯੋਗ ਹੋ ਜਾਣਗੇ ਜਿਸ ਨਾਲ ਕੇਂਦਰ ਵੱਲੋਂ ਪੰਜਾਬ ਨਾਲ਼ ਕੀਤੀਆਂ ਜਾਂਦੀਆਂ ਵਧੀਕੀਆਂ ਨੂੰ ਵੀ ਨੱਥ ਪਾਈ ਜਾ ਸਕੇਗੀ। ਇਸ ਮੌਕੇ ਬਲਤੇਜ ਪੰਨੂ, ਸਿਮਰਨਜੀਤ ਕੌਰ ਪਠਾਣਮਾਜਰਾ, ਹਰਪਾਲ ਜੁਨੇਜਾ, ਇੰਦਰਜੀਤ ਸੰਧੂ ਤੇ ਤੇਜਿੰਦਰ ਮਹਿਤਾ ਸਮੇਤ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਸਨ। ਡਾ. ਗੁਰਪ੍ਰੀਤ ਮਾਨ ਨੇ ਡਾਕਟਰ ਬਲਵੀਰ ਸਿੰਘ ਨੂੰ ਵੀ ਭਾਰੀ ਬਹੁਮੱਤ ਨਾਲ ਜਿਤਾਉਣ ਦਾ ਸੱਦਾ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਪ੍ਰਬੰਧਕ ਤੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਰੈਲੀ ਵਿੱਚਲਾ ਭਾਰੀ ਇਕੱਠ ਨੇ ਸਾਬਤ ਕਰਦਾ ਹੈ ਕਿ ਹਲਕਾ ਸਨੌਰ ਸਾਰੇ ਨੌ ਹਲਕਿਆਂ ਵਿਚੋਂ ਸਭ ਤੋਂ ਵੱਧ ਲੀਡ ਦਿਵਾਊਗਾ। ਰੈਲੀ ਮਗਰੋਂ ਡਾ. ਗੁਰਪ੍ਰੀਤ ਕੌਰ ਅਤੇ ਪਠਾਨਮਾਜਰਾ ਦੀ ਹਾਜ਼ਰੀ ਵਿੱਚ ਸੈਂਕੜੇ ਮੋਟਰਸਾਈਕਲਾਂ ਤੇ ਗੱਡੀਆਂ ਦੇ ਕਾਫਲੇ ਨਾਲ ਜੌੜੀਆਂ ਸੜਕਾਂ ਤੋਂ ਸ਼ੁਰੂ ਕਰ ਕੇ ਸਨੌਰ ਹਲਕੇ ਦੇ ਵੱਖ ਵੱਢ ਪਿੰਡਾਂ ਵਿਚੋਂ ਦੀ ਰੋਡ ਸ਼ੋਅ ਵੀ ਕੱਢਿਆ ਗਿਆ। ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਗਊਸ਼ਾਲਾ ਧੂਰੀ ਵਿੱਚ ਚੋਣ ਜਲਸੇ ਨੂੰ ਸੰਬੋਧਨ ਕੀਤਾ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ ਹੈ। ਇਸ ਮੌਕੇ ਐਡਵੋਕੇਟ ਬ੍ਰਿਜ ਭੂਸ਼ਨ ਬਾਂਸਲ, ਹਜਾਰੀ ਲਾਲ ਗਰਗ, ਸੰਜੇ ਕੁਮਾਰ, ਬਸੰਤ ਕੁਮਾਰ, ਰਾਕੇਸ਼ ਕੁਮਾਰ, ਚੌਧਰੀ ਪਵਨ ਕੁਮਾਰ ਤੇ ਜਤਿੰਦਰ ਸਿੰਘ ਮੰਡੇਰ ਆਦਿ ਵੀ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.