

ਰੂਸ ਦੇ ਕੁਰਿਲ ਟਾਪੂਆਂ ਤੇ ਅਫ਼ਗਾਨਿਸਤਾਨ `ਚ ਆਏ ਭੂਚਾਲ ਦੀ ਤੀਬਰਤਾ ਸੀ 6.2 ਰੂਸ, 2 ਅਗਸਤ 2025 : ਵਿਦੇਸ਼ੀ ਧਰਤੀ ਰੂਸ ਦੇ ਕੁਰਿਲ ਟਾਪੂਆਂ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਸ਼ੁੱਕਰਵਾਰ ਦੇਰ ਰਾਤ ਕੁਰਿਲ ਟਾਪੂਆਂ ਦੇ ਪੂਰਬ ਵਿੱਚ 6.2 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭਾਰਤੀ ਮਿਆਰ ਸਮੇਂ ਮੁਤਾਬਕ ਭੂਚਾਲ 23: 50 ਤੇ 32 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਸ਼ੁੱਕਰਵਾਰ ਨੂੰ ਭਾਰਤੀ ਮਿਆਰੀ ਸਮੇਂ ਅਨੁਸਾਰ 23:50 `ਤੇ 32 ਕਿਲੋਮੀਟਰ ਦੀ ਡੂੰਘਾਈ `ਤੇ ਆਇਆ। ਹੁਣ ਤੱਕ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ, ਇਸ ਤੋਂ ਬਾਅਦ ਪ੍ਰਸ਼ਾਸਨ ਅਲਰਟ `ਤੇ ਹੈ। ਬੁੱਧਵਾਰ ਨੂੰ ਵੀ ਰੂਸ ਦੇ ਕਾਮਚਟਕਾ ਵਿੱਚ ਆਇਆ ਸੀ 8.8 ਤੀਬਰਤਾ ਦਾ ਭੂਚਾਲ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੂਸ ਦੇ ਕਾਮਚਟਕਾ ਵਿੱਚ 8.8 ਤੀਬਰਤਾ ਦਾ ਭੂਚਾਲ ਆਇਆ ਸੀ। ਕਿਹਾ ਜਾ ਰਿਹਾ ਹੈ ਕਿ ਇਹ ਹੁਣ ਤੱਕ ਦਾ ਛੇਵਾਂ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਹਾਲਾਂਕਿ, ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਇਸ ਆਫ਼ਤ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕ੍ਰੇਮਲਿਨ ਨੇ ਕਿਹਾ ਕਿ ਰੂਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।