post

Jasbeer Singh

(Chief Editor)

Punjab

ਰਾਜਿੰਦਰਾ ਹਸਪਤਾਲ ’ਚ ਬੱਤੀ ਗੁੱਲ ਹੋਣ ਦਾ ਮਾਮਲਾ ਪਹੰੁਚਿਆ ਹਾਈਕੋਰਟ

post-img

ਰਾਜਿੰਦਰਾ ਹਸਪਤਾਲ ’ਚ ਬੱਤੀ ਗੁੱਲ ਹੋਣ ਦਾ ਮਾਮਲਾ ਪਹੰੁਚਿਆ ਹਾਈਕੋਰਟ ਪਟਿਆਲਾ : ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਬੱਤੀ ਗੁੱਲ ਹੋਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਗਿਆ ਹੈ । ਇਸ ਮਾਮਲੇ ਵਿੱਚ ਇੱਕ ਜਨਹਿਤ ਪਟੀਸਨ ਦਾਇਰ ਕੀਤੀ ਗਈ ਹੈ । ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਸੂਬਾ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ । ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ ਲਈ ਤੈਅ ਕੀਤੀ ਗਈ ਹੈ । ਜਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਡਾਕਟਰ ਕੈਂਸਰ ਦੇ ਮਰੀਜ ਦਾ ਅਪਰੇਸਨ ਕਰ ਰਹੇ ਸਨ । ਇਸ ਦੌਰਾਨ ਲਾਈਟ ਚਲੀ ਗਈ ਸੀ । ਇਸ ਤੋਂ ਬਾਅਦ ਵੈਂਟੀਲੇਟਰ ਮਸੀਨ ਬੰਦ ਕਰ ਦਿੱਤੀ ਗਈ। ਨਾਰਾਜ ਡਾਕਟਰਾਂ ਨੇ ਇਸ ਦੀ ਵੀਡੀਓ ਬਣਾ ਲਈ ਸੀ । ਡੇਢ ਮਿੰਟ ਦੀ ਵੀਡੀਓ ਵਿੱਚ ਇੱਕ ਡਾਕਟਰ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਰਾਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੀ ਲਾਈਟ ਆ ਜਾ ਰਹੀ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਅਜਿਹੀ ਹਾਲਤ ਵਿੱਚ ਮਰੀਜ ਦੀ ਜਾਨ ਚਲੀ ਜਾਂਦੀ ਹੈ ਤਾਂ ਜ ਿੰਮੇਵਾਰ ਕੌਣ ਹੋਵੇਗਾ । ਇਸ ਮਾਮਲੇ ਨੇ ਸਿਆਸੀ ਰੰਗ ਲੈ ਲਿਆ ਹੈ । ਉਧਰ ਉਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਲਾਈਟਾਂ ਬੰਦ ਹੋਣ ਤੋਂ ਬਾਅਦ ਨੌਜਵਾਨ ਜੂਨੀਅਰ ਡਾਕਟਰ ਘਬਰਾ ਗਿਆ ਸੀ । ਮਰੀਜ ਦਾ ਆਪਰੇਸਨ ਨਾਰਮਲ ਹੋਇਆ ਹੈ ।

Related Post