

ਨੌਜਵਾਨ ਦੀ ਗਰਦਨ ਤੇ ਦਾਤਰ ਨਾਲ ਹਮਲਾ ਕਰਕੇ ਕੀਤਾ ਬਦਮਾਸ਼ਾਂ ਨੇ ਕਤਲ ਲੁਧਿਆਣਾ, 3 ਜੁਲਾਈ : ਜਿ਼ਲਾ ਲੁਧਿਆਣਾ ਦੇ ਪਿੰਡ ਦੁੱਗਰੀ ਵਿਚ ਚਿੱਟੇ ਦਿਨ ਵਿਹੜੇ ਵਿਚ ਬਣੇ ਕਮਰੇ ਵਿਚ ਬੈਠ ਕੇ ਮੋਬਾਈਲ ਚਲਾ ਰਹੇ 19 ਸਾਲਾਂ ਨੌਜਵਾਨ ਦੀ ਗਰਦਨ ‘ਤੇ ਦਾਤਰ ਨਾਲ ਹਮਲਾ ਕਰਕੇ ਨਕਾਬਪੋਸ਼ ਬਦਮਾਸ਼ਾਂ ਨੇ ਕਤਲ ਕਰ ਦਿੱਤਾ। ਵਾਰਦਾਤ ਸਮੇਂ ਮ੍ਰਿਤਕ ਦਾ ਪਿਤਾ ਵੀ ਕਮਰੇ ਵਿਚ ਮੌਜੂਦ ਸੀ ਜੋ ਲਹੂ-ਲੂਹਾਨ ਹਾਲਤ ਵਿਚ ਬੇਟੇ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਖਬਰ ਲਿਖੇ ਜਾਣ ਤੱਕ ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਸੀ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਸੀ। ਮ੍ਰਿਤਕ ਦੀ ਪਛਾਣ ਸ਼੍ਰਵਣ ਕੁਮਾਰ (19) ਵਜੋਂ ਹੋਈ ਹੈ। ਫਿਰ ਇਕ ਵਾਰ ਤਾਂ ਦੋਵੇਂ ਚਲੇ ਗਏ ਪਰ 10 ਮਿੰਟ ਵਿਚ ਹੀ ਵਾਪਸ ਆ ਗਏ। ਉਸ ਸਮੇਂ ਦੋਵਾਂ ਦੇ ਕੋਲ ਦਾਤ ਸਨ ਜਿਨ੍ਹਾਂ ਨੇ ਆਉਂਦੇ ਹੀ ਬੇਟੇ ਦੀ ਗਰਦਨ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਵੱਲੋਂ ਰੌਲਾ ਪਾਉਣ ’ਤੇ ਜਦੋਂ ਬੇਟੀ ਵਿਚ ਬਚਾਅ ਲਈ ਆਈ ਤਾਂ ਉਸ ਨਾਲ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ। ਪੁਲਸ ਮੁਤਾਬਕ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਜੇ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ।