
ਆਰ. ਟੀ. ਈ. ਦਾਖਲਿਆਂ ਨੂੰ ਲੈ ਕੇ ਸਖਤੀ ਦਿਖਾਉਂਦਿਆਂ ਡੀ. ਐਮ. ਨੇ 62 ਸਕੂਲਾਂ ਨੂੰ ਦਿੱਤਾ 7 ਦਿਨਾਂ ਦਾ ਅਲਟੀਮੇਟਮ
- by Jasbeer Singh
- July 3, 2024

ਆਰ. ਟੀ. ਈ. ਦਾਖਲਿਆਂ ਨੂੰ ਲੈ ਕੇ ਸਖਤੀ ਦਿਖਾਉਂਦਿਆਂ ਡੀ. ਐਮ. ਨੇ 62 ਸਕੂਲਾਂ ਨੂੰ ਦਿੱਤਾ 7 ਦਿਨਾਂ ਦਾ ਅਲਟੀਮੇਟਮ 8ਵੇਂ ਦਿਨ ਕਰ ਦਿੱਤੇ ਜਾਣਗੇ ਸੀਲ ਲਖਨਊ : ਭਾਰਤ ਦੇਸ਼ ਦੇ ਲਖਨਊ ਵਿਖੇ ਡੀ. ਐਮ. ਸੂਰਿਆ ਪਾਲ ਗੰਗਵਾਰ ਨੇ ਆਰ. ਟੀ. ਈ. ਵਿਚ ਦਾਖਲਿਆਂ ਨੂੰ ਲੈ ਕੇ ਸਖ਼ਤੀ ਦਿਖਾਉਂਦਿਆਂ 62 ਸਕੂਲਾਂ ਨੂੰ 7 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਆਖਿਆ ਹੈ ਕਿ 8ਵੇਂ ਦਿਨ ਸਕੂਲ ਨੂੰ ਸੀਲ ਕਰ ਦਿੱਤਾ ਜਾਵੇਗਾ। ਲਖਨਊ ਦੇ ਕਈ ਨਾਮੀ ਸਕੂਲ ਆਰ. ਟੀ. ਈ. ਤਹਿਤ ਦਾਖ਼ਲੇ ਨਹੀਂ ਕਰ ਰਹੇ ਹਨ, ਜਿਸਦੇ ਚਲਦਿਆਂ ਡੀ. ਐਮ. ਵਲੋਂ ਕਲੈਕਟਰ ਦਫ਼ਤਰ ਵਿੱਚ ਮੀਟਿੰਗ ਕਰਕੇ 62 ਸਕੂਲ ਸੰਚਾਲਕਾਂ ਨੂੰ ਸਖ਼ਤ ਤਾੜਨਾ ਕੀਤੀ। ਡੀ. ਐਮ. ਸੂਰਿਆ ਪਾਲ ਗੰਗਵਾਰ ਨੇ ਕਈ ਨਾਮੀ ਸਕੂਲਾਂ ਖਿਲਾਫ਼ ਸਖ਼ਤ ਕਦਮ ਉਠਾਏ ਗਹੇ ਹਨ। ਦੱਸਣਯੋਗ ਹੈ ਕਿ ਲਖਨਊ ਦੇ 62 ਸਕੂਲਾਂ ਵਿੱਚ ਲਗਭਗ 1100 ਬੱਚਿਆਂ ਨੂੰ ਆਰਟੀਈ ਤਹਿਤ ਦਾਖ਼ਲਾ ਦਿੱਤਾ ਜਾਣਾ ਹੈ।