

ਵਿਧਾਇਕ ਨੇ ਕੀਤੀ ਬਿਜਲੀ ਦਫ਼ਤਰ ਵਿਚ ਛਾਪਾਮਾਰੀ ਫਾਜ਼ਿਲਕਾ : ਵਿਧਾਨ ਸਭਾ ਹਲਕਾ ਫਾਜਿ਼ਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਬਿਜਲੀ ਵਿਭਾਗ ਦੇ ਦਫ਼ਤਰ ਵਿਚ ਛਾਪੇਮਾਰੀ ਕਰਦਿਆਂ ਕਈ ਮੁਲਾਜਮਾਂ ਨੂੰ ਗੈਰ ਹਾਜ਼ਰ ਪਾਇਆ, ਜਿਨ੍ਹਾਂ ਵਿਚੋਂ ਇਕ ਦੀ ਤਾਂ ਵਿਧਾਇਕ ਨੇ ਚੰਗੀ ਖੈਰ ਖਬਰ ਲਈ। ਦੱਸਣਯੋਗ ਹੈ ਕਿ ਉਕਤ ਬਿਜਲੀ ਦਫ਼ਤਰ ਵਿਚ ਅਧਿਕਾਰੀਆਂ ਦੇ ਨਾ ਮਿਲਣ ਦੀਆਂ ਸਿ਼ਕਾਇਤਾਂ ਲਗਾਤਾਰ ਆ ਰਹੀਆਂ ਸਨ।