post

Jasbeer Singh

(Chief Editor)

crime

ਰੇਲਵੇ ਸੁਰੱਖਿਆ ਫੋਰਸ ਨੇ ਕੀਤਾ ਟਿਕਟ ਲੈ ਕੇ ਟ੍ਰੇਨ ਵਿਚ ਸਵਾਰ ਹੋਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ

post-img

ਰੇਲਵੇ ਸੁਰੱਖਿਆ ਫੋਰਸ ਨੇ ਕੀਤਾ ਟਿਕਟ ਲੈ ਕੇ ਟ੍ਰੇਨ ਵਿਚ ਸਵਾਰ ਹੋਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਰੇਲਵੇ ਸੁਰੱਖਿਆ ਫੋਰਸ ਦੀ ਟੀਮ ਨੇ ਇਕ ਸ਼ਾਤਰ ਅਤੇ ਅਪ ਟੂ ਡੇਟ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜੋ ਟਰੇਨ ’ਚ ਟਿਕਟ ਲੈ ਕੇ ਸਵਾਰ ਹੁੰਦਾ ਸੀ ਅਤੇ ਵਾਰਦਾਤ ਤੋਂ ਬਾਅਦ ਅਗਲੇ ਸਟੇਸ਼ਨ ’ਤੇ ਉਤਰ ਜਾਂਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੇ ਸਾਥੀ ਚੋਰੀ ਕੀਤੇ ਸਾਮਾਨ ਨੂੰ ਟਿਕਾਣੇ ਲਗਾ ਦਿੰਦੇ ਸਨ।ਟੀਮ ਨੇ ਉਸ ਨੂੰ ਚੋਰੀ ਕੀਤੇ 2 ਮਖਾਣਿਆਂ ਦੇ ਬੋਰਿਆਂ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਰੇਲਵੇ ਐਕਟ ਤਹਿਤ ਕੇਸ ਦਰਜ ਕਰ ਕੇ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਹੈ। ਉਸ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਦਲੀਪ ਸਿੰਘ ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ਤੋਂ ਪਲੇਟਫਾਰਮ ’ਤੇ ਬੁੱਕ ਹੋ ਕੇ ਆਇਆ ਸਾਮਾਨ ਚੋਰੀ ਹੋ ਰਿਹਾ ਸੀ, ਜਿਸ ਕਾਰਨ ਸ਼ਿਕਾਇਤ ਮਿਲਣ ’ਤੇ ਆਰ.ਪੀ.ਐੱਫ. ਵੱਲੋਂ ਟ੍ਰੈਪ ਲਗਾ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਨੂੰ ਪਲੇਟਫਾਰਮ ਨੰ. 2 ਤੋਂ ਕਾਬੂ ਕੀਤਾ, ਜਦੋਂ ਉਹ ਚੋਰੀ ਕੀਤੀਆਂ ਬੋਰੀਆਂ ਨੂੰ ਟਰੇਨ ’ਚ ਲੱਦ ਚੁੱਕਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਲੁਧਿਆਣਾ ਦੇ ਕੋਲ ਰੇਲਵੇ ਸਟੇਸ਼ਨ ਫਿਲੌਰ ਜਾਂ ਫਗਵਾੜਾ ਦੀ ਟਿਕਟ ਲੈਂਦਾ ਸੀ ਅਤੇ ਅਪ ਟੂ ਡੇਟ ਕੱਪੜੇ ਪਹਿਨਦਾ ਸੀ। ਫਿਰ ਕੋਈ ਨਾ ਕੋਈ ਬੁੱਕ ਹੋ ਕੇ ਆਇਆ ਹਲਕਾ ਨਗ ਲੱਭ ਕੇ ਉਸ ਨੂੰ ਆਉਣ ਵਾਲੀ ਟਰੇਨ ਦੇ ਕੋਚ ਦੇ ਕੋਲ ਕਰ ਲੈਂਦਾ ਸੀ। ਟਰੇਨ ਦੇ ਚਲਦੇ ਹੀ ਸਾਮਾਨ ਨੂੰ ਟਰੇਨ ’ਚ ਰੱਖ ਲੈਂਦਾ ਅਤੇ ਦੋਮੋਰੀਆ ਪੁਲ ’ਤੇ ਪੁੱਜਦੇ ਹੀ ਉਸ ਨੂੰ ਸੁੱਟ ਦਿੰਦਾ ਸੀ, ਜਿਸ ਨੂੰ ਉਸ ਦੇ ਸਾਥੀ ਚੁੱਕ ਲੈਂਦੇ ਸਨ। ਅਧਿਕਾਰੀ ਮੁਲਜ਼ਮ ਤੋਂ ਹੋਰਨਾਂ ਮਾਮਲਿਆਂ ਅਤੇ ਉਸ ਦੇ ਸਾਥੀਆਂ ਸਬੰਧੀ ਪੁੱਛਗਿੱਛ ਕਰ ਰਹੇ ਹਨ। ਮੁਲਜ਼ਮ ਟਿਕਟ ਪੁਲਸ ਤੋਂ ਬਚਣ ਲਈ ਲੈਂਦਾ ਸੀ, ਤਾਂ ਕਿ ਫੜੇ ਜਾਣ ’ਤੇ ਪੁਲਸ ਨੂੰ ਇਹ ਕਹਿ ਕੇ ਬਚ ਸਕੇ ਕਿ ਉਹ ਯਾਤਰੀ ਹੈ ਪਰ ਮੁਲਜ਼ਮ ਦੀ ਸਾਮਾਨ ਚੋਰੀ ਕਰਨ ਦੀ ਹਰਕਤ ਰੇਲਵੇ ਸਟੇਸ਼ਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ।

Related Post