post

Jasbeer Singh

(Chief Editor)

ਪੰਜਾਬ ‘ਚ ਭਾਜਪਾ ਉਮੀਦਵਾਰ ਦੀ ‘ਸੱਜੀ ਬਾਂਹ’ ਕਾਂਗਰਸ ‘ਚ ਸ਼ਾਮਲ

post-img

ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਜਲੰਧਰ ਵਿੱਚ ਉਦੋਂ ਵੱਡਾ ਝਟਕਾ ਲੱਗਾ, ਜਦੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਸੱਜੀ ਬਾਂਹ ਸਮਝੇ ਜਾਣ ਵਾਲੇ ਅਸ਼ਵਨੀ ਜੰਗਰਾਲ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਤੇ ਇੰਨਾ ਨੇ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੈਸਟ ਹਲਕੇ ਤੋਂ ਵੱਡੀ ਲੀਡ ਜਿਤਾਉਣ ਦਾ ਐਲਾਨ ਕੀਤਾ। ਅਸ਼ਵਨੀ ਜੰਗਰਾਲ ਪਿਛਲੇ 15 ਸਾਲਾਂ ਤੋਂ ਸੁਸ਼ੀਲ ਕੁਮਾਰ ਦੇ ਨਜ਼ਦੀਕੀ ਸਾਥੀ ਰਹੇ ਹਨ ਤੇ ਚੋਣਾਂ ਦਾ ਲਗਭਗ ਸਾਰਾ ਕੰਮ ਵੀ ਦੇਖਦੇ ਰਹੇ ਹਨ ਪਰ ਸੁਸ਼ੀਲ ਕੁਮਾਰ ਰਿੰਕੂ ਦੇ ਵਾਰ ਵਾਰ ਪਾਰਟੀਆਂ ਬਦਲਣ ਤੋਂ ਨਾਰਾਜ਼ ਹੋ ਕੇ ਉਨ੍ਹਾਂ ਰਿੰਕੂ ਦਾ ਸਾਥ ਛੱਡ ਦਿੱਤਾ। ਅਸ਼ਵਨੀ ਜਾਰੰਗਲ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਤੇ ਸੁਸ਼ੀਲ ਰਿੰਕੂ ਦੇ ਨਾਲ ਲੰਮਾ ਸਮਾਂ ਕਾਂਗਰਸ ਵਿੱਚ ਕੰਮ ਕੀਤਾ ਹੈ ਤੇ ਹੁਣ ਉੁਹ ਆਪਣਾ ਮਾਂ ਪਾਰਟੀ ਵਿੱਚ ਵਾਪਸੀ ਕਰ ਲਈ ਹੈ ਤੇ ਚਰਨਜੀਤ ਸਿੰਘ ਚੰਨੀ ਦਾ ਸਾਥ ਦੇਣਗੇ। ਅਸ਼ਵਨੀ ਜੰਗਰਾਲ ਨੇ ਕਿਹਾ ਜਲੰਧਰ ਦੇ ਲੋਕ ਰਿੰਕੂ ਸਮੇਤ ਬਾਕੀ ਦਲ ਬਦਲੂ ਉਮੀਦਵਾਰ ਦੇ ਰਾਜਨੀਤਕ ਵਿਹਾਰ ਤੋਂ ਢਿੱਡੋਂ ਦੁਖੀ ਹਨ ਤੇ ਇੰਨਾ ਦਲ ਬਦਲੂ ਉਮੀਦਵਾਰਾਂ ਨੇ ਰਾਜਨੀਤੀ ਦਾ ਮਿਆਰ ਹੀ ਹੇਠਾਂ ਸੁੱਟ ਦਿੱਤਾ ਹੈ ਜਿਸ ਦੇ ਚੱਲਦਿਆਂ ਲੋਕ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ। ਇਸ ਦੌਰਾਨ ਮਾਸਟਰ ਰਤਨ ਲਾਲ,ਗਿਰਧਾਰੀ ਲਾਲ ਅੰਗੂਰਾਲ,ਸੁੰਨਾ ਮੀਨੀਆ,ਸਵਰਨਾ ਕੁਮਾਰੀ,ਪ੍ਰਦੀਪ ਜਰੰਗਲ ਤੇ ਬਾਬਾ ਸੁਰਤੀ ਸਮੇਤ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਤੇ ਇੰਨਾ ਸਭ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਲ ਖ਼ੋਲ ਕੇ ਸਵਾਗਤ ਕੀਤਾ। ਇਸ ਮੌਕੇ ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਤੋ ਬਾਅਦ ਵਿਰੋਧੀ ਪਾਰਟੀ ਨੂੰ ਉਮੀਦਵਾਰ ਹੀ ਨਹੀਂ ਮਿਲੇ ਜਿਸ ਕਾਰਨ ਦੂਜੀਆਂ ਪਾਰਟੀਆਂ ਚੋਂ ਉਮੀਦਵਾਰ ਲਿਆ ਕੇ ਚੋਣ ਮੈਦਾਨ ਵਿਚ ਉਤਾਰੇ ਗਏ ਹਨ।ਚੰਨੀ ਨੇ ਕਿਹਾ ਕਿ ਜਿੰਨਾ ਨੇਤਾਵਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ ਉਹ ਜਲੰਧਰ ਦੇ ਲੋਕਾਂ ਨਾਲ ਕੀ ਸਟੈਂਡ ਰੱਖਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਤੇ ਉਨ੍ਹਾਂ ਦੇ ਚੋਣਾਂ ਚ ਸਾਥ ਦੇਣ ਵਾਲੇ ਹਰ ਇੱਕ ਦਾ ਉਹ ਸਤਿਕਾਰ ਕਰਾਂਗਾ ਤੇ ਹਰ ਇੱਕ ਦੇ ਨਾਲ ਦੁੱਖ ਸੁੱਖ ਵਿੱਚ ਖੜਾਂਗਾ। ਉਨ੍ਹਾਂ ਕਿਹਾ ਕਿ ਲੀਡਰ ਆਪਣੀ ਮਾਂ ਪਾਰਟੀ ਨੂੰ ਛੱਡ ਚਲੇ ਗਏ ਹਨ ਜਦ ਕਿ ਵਰਕਰ ਪਾਰਟੀ ਦੇ ਨਾਲ ਚੱਟਾਨ ਦੀ ਤਰਾਂ ਖੜੇ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।

Related Post