
ਸੈਂਸੈਕਸ 412.88 ਭਾਵ 0.52% ਤੋਂ ਜਿ਼ਆਦਾ ਅੰਕਾਂ ਦੀ ਗਿਰਾਵਟ ਦੇ ਨਾਲ 79,736.01 ਦੇ ਪੱਧਰ `ਤੇ ਕਾਰੋਬਾਰ ਕਰ ਰਿਹਾ ਹੈ
- by Jasbeer Singh
- July 25, 2024

ਸੈਂਸੈਕਸ 412.88 ਭਾਵ 0.52% ਤੋਂ ਜਿ਼ਆਦਾ ਅੰਕਾਂ ਦੀ ਗਿਰਾਵਟ ਦੇ ਨਾਲ 79,736.01 ਦੇ ਪੱਧਰ `ਤੇ ਕਾਰੋਬਾਰ ਕਰ ਰਿਹਾ ਹੈ ਮੁੰਬਈ : ਸ਼ੇਅਰ ਬਾਜ਼ਾਰ `ਚ ਅੱਜ ਯਾਨੀ 25 ਜੁਲਾਈ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 412.88 ਭਾਵ 0.52% ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 79,736.01 ਦੇ ਪੱਧਰ `ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ਵੀ 114.70 ਭਾਵ 0.47% ਤੋਂ ਜ਼ਿਆਦਾ ਅੰਕ ਡਿੱਗ ਕੇ 24,298.80 ਦੇ ਪੱਧਰ `ਤੇ ਕਾਰੋਬਾਰ ਕਰ ਰਿਹਾ ਹੈ।$;ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 27 ਘਟ ਰਹੇ ਹਨ ਅਤੇ ਸਿਰਫ 3 ਵੱਧ ਰਹੇ ਹਨ। ਇਸ ਦੇ ਨਾਲ ਹੀ ਨਿਫਟੀ ਦੇ 50 ਸ਼ੇਅਰਾਂ `ਚੋਂ 43 `ਚ ਗਿਰਾਵਟ, 5 `ਚ ਵਾਧਾ ਅਤੇ 2 `ਚ ਕੋਈ ਬਦਲਾਅ ਨਹੀਂ ਹੋਇਆ। ਐਨਐਸਈ ਦੇ ਸੈਕਟਰਲ ਇੰਡੈਕਸ ਵਿੱਚ ਮੈਟਲ ਸੈਕਟਰ ਵਿੱਚ ਸਭ ਤੋਂ ਵੱਧ 1.43% ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪ੍ਰਾਈਵੇਟ ਬੈਂਕ `ਚ 1.12 ਫੀਸਦੀ, ਬੈਂਕ ਨਿਫਟੀ `ਚ 0.94 ਫੀਸਦੀ, ਆਈਟੀ `ਚ 0.64 ਫੀਸਦੀ ਅਤੇ ਫਾਰਮਾ `ਚ 0.50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਦੋਂ ਕਿ ਮੀਡੀਆ, ਐਫਐਮਸੀਜੀ ਅਤੇ ਆਟੋ ਸੈਕਟਰ ਤੇਜ਼ ਰਫ਼ਤਾਰ ਨਾਲ ਵਪਾਰ ਕਰ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.