post

Jasbeer Singh

(Chief Editor)

National

ਚੀਨ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਸਥਿਰ ਪਰ ਨਾਜ਼ੁਕ : ਜਨਰਲ ਦਿਵੇਦੀ

post-img

ਚੀਨ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਸਥਿਰ ਪਰ ਨਾਜ਼ੁਕ : ਜਨਰਲ ਦਿਵੇਦੀ ਨਵੀਂ ਦਿੱਲੀ : ਭਾਰਤ ਦੇਸ਼ ਦੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਹਾਲਾਤ ਸਥਿਰ ਪਰ ਨਾਜ਼ੁਕ ਹਨ। ਜਨਰਲ ਦਿਵੇਦੀ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਕੂਟਨੀਤਕ ਗੱਲਬਾਤ ਤੋਂ ਭਾਵੇਂ ‘ਸਕਾਰਾਤਮਕ ਸੰਕੇਤ’ ਮਿਲੇ ਹਨ ਪਰ ਕਿਸੇ ਵੀ ਯੋਜਨਾ ਦਾ ਸਿਰੇ ਚੜ੍ਹਨਾ ਜ਼ਮੀਨ ਉੱਤੇ ਮੌਜੂਦ ਫੌਜੀ ਕਮਾਂਡਰਾਂ ’ਤੇ ਮੁਨੱਸਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਦੌਰ ਵਿਚ ‘ਸਭ ਤੋਂ ਵੱਡੀ ਸੱਟ’ ‘ਭਰੋੋਸੇ’ ਨੂੰ ਵੱਜੀ ਹੈ। ਜਨਰਲ ਦਿਵੇਦੀ ਪੰਚਾਰੀ ਡਿਫੈਂਸ ਡਾਇਲਾਗ ਬਾਰੇ ਕਰਟਨ ਰੇਜ਼ਰ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਜਨਰਲ ਦਿਵੇਦੀ ਨੇ ਕਿਹਾ, ‘ਹਾਲਾਤ ਸਥਿਰ ਹਨ ਪਰ ਇਹ ਆਮ ਵਾਂਗ ਨਹੀਂ ਤੇ ਨਾਜ਼ੁਕ ਹਨ। ਜੇ ਅਜਿਹੀ ਗੱਲ ਹੈ ਤਾਂ ਅਸੀਂ ਕੀ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਅਪਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ।’ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਪੂਰਬੀ ਲੱਦਾਖ ਵਿਚ ਸਰਹੱਦ ਨਾਲ ਲੱਗਦੇ ਵਿਵਾਦਿਤ ਖੇਤਰਾਂ ਵਿਚ ਫੌਜੀ ਟਕਰਾਅ ਮਈ 2020 ’ਚ ਸ਼ੁਰੂ ਹੋਇਆ ਸੀ। ਦੋਵਾਂ ਧਿਰਾਂ ਨੇ ਟਕਰਾਅ ਵਾਲੇ ਕਈ ਖੇਤਰਾਂ ’ਚੋਂ ਆਪੋ-ਆਪਣੀਆਂ ਫੌਜਾਂ ਪਿੱਛੇੇ ਹਟਾਈਆਂ ਹਨ ਪਰ ਸਰਹੱਦੀ ਵਿਵਾਦ ਦਾ ਕੋਈ ਮੁਕੰਮਲ ਹੱਲ ਨਹੀਂ ਨਿਕਲਿਆ। ਥਲ ਸੈਨਾ ਮੁਖੀ ਨੇ ਕਿਹਾ, ‘ਜਦੋਂ ਤੱਕ ਉਹ ਪੁਰਾਣੀ ਵਾਲੀ ਸਥਿਤੀ ਬਹਾਲ ਨਹੀਂ ਹੁੰਦੀ, ਜਿੱਥੋਂ ਤੱਕ ਸਾਡਾ ਸਬੰਧ ਹੈ, ਹਾਲਾਤ ਇੰਝ ਹੀ ਸੰਵੇਦਨਸ਼ੀਲ ਰਹਿਣਗੇ ਅਤੇ ਕਿਸੇ ਵੀ ਹੰਗਾਮੀ ਹਾਲਾਤ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਾਂ

Related Post