post

Admin

(Chief Editor)

National

ਸੁਪਰੀਮ ਕੋਰਟ ਵਲੋਂ ਵਕੀਲ ਨੂੰ ਲਗਾਈ ਫਟਕਾਰ

post-img

ਸੁਪਰੀਮ ਕੋਰਟ ਵਲੋਂ ਵਕੀਲ ਨੂੰ ਲਗਾਈ ਫਟਕਾਰ ਨਵੀਂ ਦਿੱਲੀ, 9 ਜੁਲਾਈ : ਮਾਨਯੋਗ ਸੁਪਰੀਮ ਕੋਰਟ ਵਲੋਂ ਇਕ ਵਕੀਲ ਸਾਹਿਬ ਨੂੰ ਅਜਿਹੀ ਪਟੀਸ਼ਨ ਦਾਇਰ ਕਰਨ ਤੇ ਲਗਾਏ ਗਏ 50 ਹਜ਼ਾਰ ਦੇ ਜੁਰਮਾਨੇ ਨੂੰ ਨਾ ਭਰਨ ਦੇ ਚਲਦਿਆਂ ਆਖਿਆ ਹੈ ਕਿ ਜਾਂ ਤਾਂ ਜੁਰਮਾਨਾ ਭਰੋ ਜਾਂ ਫਿਰ ਮਾਨਹਾਣੀ ਕੇਸ ਦਾ ਸਾਹਮਣਾ ਕਰੇ। ਦੱਸਣਯੋਗ ਹੈ ਕਿ ਵਕੀਲ ਨੇ ਕੋਰਟ ਵਲੋਂ ਲਗਾਏ ਗਏ ਜੁਰਮਾਨੇ ਨੂੰ ਨਾ ਭਰ ਕੇ ਵਿਦੇਸ਼ ਜਾਣਾ ਠੀਕ ਸਮਝਿਆ ਤੇ ਹੁਣ ਆ ਕੇ ਇਹ ਆਖਿਆ ਜਾ ਰਿਹਾ ਹੈ ਕਿ ਉਹ ਜੁਰਮਾਨਾ ਭਰਨ ਵਿਚ ਅਸਮਰਥ ਹੈ, ਜਦੋਂ ਕਿ ਕੋਰਟ ਵਲੋਂ ਵਕੀਲ ਨੂੰ ਦੋ ਹਫ਼ਤਿਆਂ ਅੰਦਰ ਜੁਰਮਾਨਾ ਰਾਸ਼ੀ ਭਰਨ ਲਈ ਸਮਾਂ ਵੀ ਪ੍ਰਦਾਨ ਕੀਤਾ ਗਿਆ ਸੀ।ਜੱਜ ਅਭੈ ਐੱਸ. ਓਕਾ ਅਤੇ ਜੱਜ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਜੁਰਮਾਨਾ ਅਦਾ ਕਰਨ ਲਈ ਹੋਰ ਸਮਾਂ ਦੇਣ ਦੀ ਵਕੀਲ ਅਸ਼ੋਕ ਪਾਂਡੇ ਦੀ ਅਪੀਲ ਖਾਰਜ ਕਰਦਿਆਂ ਕਿਹਾ ਕਿ ਭਰੋਸਾ ਦੇਣ ਦੇ ਬਾਵਜੂਦ ਜੁਰਮਾਨਾ ਨਾ ਭਰ ਕੇ ਵਿਦੇਸ਼ ਚਲੇ ਜਾਣਾ ਤੇ ਫਿਰ ਆ ਕੇ ਇਹ ਆਖਣਾ ਕਿ ਜੁਰਮਾਨਾ ਭਰਨ ਵਿਚ ਹੋਰ ਸਮਾਂ ਪ੍ਰਦਾਨ ਕੀਤਾ ਜਾਵੇ ਦੇ ਚਲਦਿਆਂ ਜੁਰਮਾਨਾ ਭਰਿਆ ਜਾਵੇ ਨਹੀਂ ਤਾਂ ਵਕੀਲ ਸਾਹਿਬ ਖਿ਼ਲਾਫ਼ ਮਾਣਹਾਨੀ ਨੋਟਿਸ ਜਾਰੀ ਕੀਤਾ ਜਾਵੇਗਾ।

Related Post

Instagram