post

Jasbeer Singh

(Chief Editor)

crime

ਗਿਫ਼ਟ ਦੇਖਣ ਦੇ ਬਹਾਨੇ ਚੋਰ ਦਰਾਜ਼ ਚੋਂ ਮੋਬਾਈਲ ਲੈਕੇ ਹੋਇਆ ਰਫੂਚੱਕਰ-ਪੀੜਤ ਦੁਕਾਨਦਾਰ ਵਲੋਂ ਸਖਤ ਕਾਰਵਾਈ ਦੀ ਮੰਗ

post-img

ਗਿਫ਼ਟ ਦੇਖਣ ਦੇ ਬਹਾਨੇ ਚੋਰ ਦਰਾਜ਼ ਚੋਂ ਮੋਬਾਈਲ ਲੈਕੇ ਹੋਇਆ ਰਫੂਚੱਕਰ-ਪੀੜਤ ਦੁਕਾਨਦਾਰ ਵਲੋਂ ਸਖਤ ਕਾਰਵਾਈ ਦੀ ਮੰਗ ਨਾਭਾ : ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਦੇ ਬੌੜਾਂ ਗੇਟ ਨਜ਼ਦੀਕ ਗਿਫਟ ਹਾਊਸ ਦੀ ਦੁਕਾਨ ਤੋਂ ਚੋਰ ਵੱਲੋਂ ਗਿਫਟ ਵੇਖਣ ਦੇ ਬਹਾਨੇ ਦਰਾਜ ਵਿੱਚ ਪਿਆ ਦੁਕਾਨਦਾਰ ਦਾ ਮੋਬਾਈਲ ਚੋਰੀ ਕਰਕੇ ਰਫ਼ੂ ਚੱਕਰ ਹੋ ਗਿਆ। ਚੋਰੀ ਦੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨਦਾਰ ਵੱਲੋਂ ਮੋਬਾਈਲ ਕਿਸਤਾਂ ਤੇ ਲਿਆ ਹੋਇਆ ਸੀ ਜੋ ਉਸ ਦੀਆਂ ਕਿਸਤਾਂ ਅਜੇ ਬਾਕੀ ਸਨ।ਇਸ ਮੌਕੇ ਤੇ ਪੀੜਿਤ ਦੁਕਾਨਦਾਰ ਦੇ ਲੜਕੇ ਸਿਮਰਨ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਜੀ ਰਾਤ ਨੂੰ 8 ਵਜੇ ਦੇ ਕਰੀਬ ਦੁਕਾਨ ਤੇ ਸਨ। ਦੋ ਨੌਜਵਾਨ ਆਏ ਅਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਉਸ ਦਾ ਸਾਥੀ ਨੌਜਵਾਨ ਬਾਹਰ ਹੀ ਮੋਟਰਸਾਈਕਲ ਸਟਾਰਟ ਕਰਕੇ ਖੜ ਗਿਆ ਅਤੇ ਦੂਜਾ ਨੌਜਵਾਨ ਦੁਕਾਨ ਵਿੱਚ ਗਿਫਟ ਵੇਖਣ ਦੇ ਬਹਾਨੇ ਦਰਾਜ ਵਿੱਚ ਪਿਆ ਮੋਬਾਇਲ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਇਹ ਮੋਬਾਇਲ ਅਸੀਂ ਕਿਸਤਾਂ ਤੇ ਲਿਆ ਸੀ ਅਤੇ ਇਸ ਦੀਆਂ ਕਿਸਤਾਂ ਵੀ ਬਾਕੀ ਹਨ ਅਸੀਂ ਤਾਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਤੇ ਕਾਰਵਾਈ ਕਰਕੇ ਸਾਡਾ ਮੋਬਾਈਲ ਦਵਾਇਆ ਜਾਵੇ, ਕਿਉਂਕਿ ਮੇਰੇ ਪਿਤਾ ਜੀ ਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਸੀ। ਜਦੋਂ ਮੋਬਾਇਲ ਚੋਰੀ ਕਰਕੇ ਨੌਜਵਾਨ ਭੱਜਿਆ। ਜਦੋਂ ਤੱਕ ਅਸੀਂ ਰੌਲਾ ਪਾਇਆ ਤਾਂ ਮਾਰਕੀਟ ਵਾਲੇ ਵੀ ਪਿੱਛੇ ਭੱਜੇ ਉਹ ਮੋਟਰਸਾਈਕਲ ਭਜਾ ਕੇ ਰਫੂ ਚੱਕਰ ਹੋ ਗਏ, ਇਹ ਘਟਨਾ ਸਾਰੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਨਾਂ ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Related Post