
ਮਹਿਲਾ ਕਮਿਸ਼ਨ ਨੇ ਤਰਨਤਾਰਨ ਮਾਮਲੇ ਤੇ ਲਿਆ ਗੰਭੀਰ ਨੋਟਿਸ, SSP ਤੇ DC ਤੋਂ ਮੰਗੀ ਰਿਪੋਰਟ
- by Jasbeer Singh
- April 6, 2024

ਤਰਨਤਾਰਨ ‘ਚ ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰ ਵਾਲਿਆਂ ਵੱਲੋਂ ਲੜਕੇ ਦੀ ਮਾਂ ਨੂੰ ਨਿਰਵਸਤਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਤਰਨਤਾਰਨ ਦੇ ਵਲਟੋਹਾ ਪਿੰਡ ਵਿੱਚ ਕਸਬੇ ਦੀ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਲੜਕੇ ਦੀ ਮਾਂ ਵੱਲੋਂ ਬਿਨਾਂ ਕੱਪੜਿਆਂ ਦੇ ਗਲੀਆਂ ਵਿੱਚ ਘੁੰਮਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।ਤਰਨਤਾਰਨ ਦੇ ਵਲਟੋਹਾ ਪਿੰਡ ਵਿੱਚ ਵਾਪਰੀ ਇਸ ਸ਼ਰਮਨਾਕ ਹਰਕਤ ਦੀ ਮਹਿਲਾ ਕਮਿਸ਼ਨ ਨੇ ਨਿਖੇਧੀ ਕੀਤੀ ਹੈ। ਨਿਊਜ਼ 18 ਦੀ ਖ਼ਬਰ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਤਰਨਤਾਰਨ ਮਾਮਲੇ ‘ਤੇ ਗੰਭੀਰ ਨੋਟਿਸ ਲਿਆ ਹੈ। ਇਸ ਬਾਰੇ ਐਸਐਸਪੀ ਤੇ ਡੀਸੀ ਤੋਂ ਸ਼ਨੀਵਾਰ ਦੁਪਹਿਰ ਦੋ ਵਜੇ ਤੱਕ ਮੰਗੀ ਸਟੇਟਸ ਰਿਪੋਰਟ ਮੰਗੀ ਹੈ। ਦੱਸ ਦਈਏ ਕਿ ਤਰਨਤਾਰਨ ‘ਚ ਮਹਿਲਾ ਨੂੰ ਬਿਨਾਂ ਕਪੜਿਆਂ ਤੋਂ ਘੁਮਾਇਆ ਸੀ। ਨਿਊਜ਼ 18 ਨੇ ਪ੍ਰਮੁੱਖਤਾ ਨਾਲ ਮਾਮਲਾ ਚੁੱਕਿਆ ਸੀ ।ਦਰਅਸਲ ਤਰਨਤਾਰਨ ਦੇ ਇਕ ਪਿੰਡ ‘ਚ ਔਰਤ ਨਾਲ ਵਾਪਰੀ ਸ਼ਰਮਨਾਕ ਘਟਨਾ ‘ਤੇ ਮਹਿਲਾ ਕਮਿਸ਼ਨ ਨੇ ਰਿਪੋਰਟ ਮੰਗੀ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਤਰਨਤਾਰਨ ਵਿੱਚ ਵਾਪਰੀ ਸ਼ਰਮਨਾਕ ਘਟਨਾ ਦਾ ਨੋਟਿਸ ਲੈਂਦਿਆਂ ਪੁਲਿਸ ਵੱਲੋਂ ਉਕਤ ਘਟਨਾ ਸਬੰਧੀ ਕੀ ਕਾਰਵਾਈ ਕੀਤੀ ਹੈ, ਇਸ ਸਬੰਧੀ ਰਿਪੋਰਟ ਮੰਗੀ ਹੈ।