
ਨੌਜਵਾਨ ਨੇ ਸੁੱਟਿਆ ਸਟੇਡੀਅਮ ਦੇ ਸਾਹਮਣੇ ਖੜ੍ਹੀ ਇਕ ਕੁੜੀ ਅਤੇ ਉਸ ਦੇ ਭਰਾ `ਤੇ ਤੇਜ਼ਾਬ
- by Jasbeer Singh
- July 3, 2024

ਨੌਜਵਾਨ ਨੇ ਸੁੱਟਿਆ ਸਟੇਡੀਅਮ ਦੇ ਸਾਹਮਣੇ ਖੜ੍ਹੀ ਇਕ ਕੁੜੀ ਅਤੇ ਉਸ ਦੇ ਭਰਾ `ਤੇ ਤੇਜ਼ਾਬ ਲਖਨਊ : ਰਾਜਧਾਨੀ ਲਖਨਊ ਦੇ ਚੌਕ ਇਲਾਕੇ `ਚ ਬੁੱਧਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਨੇ ਸਟੇਡੀਅਮ ਦੇ ਸਾਹਮਣੇ ਖੜ੍ਹੀ ਇਕ ਕੁੜੀ ਅਤੇ ਉਸ ਦੇ ਭਰਾ `ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ `ਚ ਦੋਵੇਂ ਜ਼ਖ਼ਮੀ ਹੋ ਗਏ। ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਦੁਰਗੇਸ਼ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਸਾਢੇ ਅੱਠ ਵਜੇ ਸਆਦਤਗੰਜ ਦੀ ਰਹਿਣ ਵਾਲੀ 21 ਸਾਲਾ ਲੜਕੀ ਆਪਣੇ ਭਰਾ ਨਾਲ ਚੌਕ ਥਾਣਾ ਖੇਤਰ ਵਿੱਚ ਸਥਿਤ ਸਟੇਡੀਅਮ ਦੇ ਸਾਹਮਣੇ ਕਿਤੇ ਜਾਣ ਲਈ ਖੜ੍ਹੀ ਸੀ। ਇਸ ਦੌਰਾਨ ਅਣਪਛਾਤੇ ਨੌਜਵਾਨ ਨੇ ਦੋਵਾਂ `ਤੇ ਤੇਜ਼ਾਬ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਲੜਕੀ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਏ ਅਤੇ ਦੋਵਾਂ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮੁਲਜ਼ਮਾਂ ਨੂੰ ਫੜਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ ਅਤੇ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰਕ ਮੈਂਬਰਾਂ ਮੁਤਾਬਕ ਲੜਕੀ ਆਪਣੇ ਭਰਾ ਨਾਲ ਮੈਡੀਕਲ ਕਾਲਜ ਜਾਣ ਲਈ ਸਟੇਡੀਅਮ ਨੇੜੇ ਆਟੋਰਿਕਸ਼ਾ ਤੋਂ ਉਤਰੀ ਸੀ ਕਿ ਇਕ ਨੌਜਵਾਨ ਨੇ ਦੋਵਾਂ `ਤੇ ਤੇਜ਼ਾਬ ਸੁੱਟ ਦਿੱਤਾ।
Related Post
Popular News
Hot Categories
Subscribe To Our Newsletter
No spam, notifications only about new products, updates.