post

Jasbeer Singh

(Chief Editor)

Punjab

ਕਿਸਾਨਾਂ ਦੇ ਦਿੱਤੇ 18 ਅਗਸਤ ਦੇ ਅਲਟੀਮੇਟਮ ਦੀ ਤਾਰੀਕ ਵਿਚ ਰਹਿ ਗਏ ਹਨ ਬਸ 6 ਦਿਨ

post-img

ਕਿਸਾਨਾਂ ਦੇ ਦਿੱਤੇ 18 ਅਗਸਤ ਦੇ ਅਲਟੀਮੇਟਮ ਦੀ ਤਾਰੀਕ ਵਿਚ ਰਹਿ ਗਏ ਹਨ ਬਸ 6 ਦਿਨ ਕੀ ਇਕ ਵਾਰ ਫਿਰ ਟੋਲ ਪਲਾਜਾ ਕੰਪਨੀ ਤੇ ਕਿਸਾਨਾਂ ਵਿਚਾਲੇ ਵਧ ਸਕਦਾ ਹੈ ਟਕਰਾਅ ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਲਾਡੋਵਾਲ ਵਿਖੇ ਬਣੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਦੇ ਟੋਲ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਦੇ ਚਲਦਿਆਂ ਜੋ ਕਿਸਾਨਾਂ ਵਲੋਂ ਟੋਲ ਪਲਾਜ਼ਾ ਕੰਪਨੀ ਨੂੰ ਇਸ ਟੋਲ ਤੇ ਵਧਾਏ ਗਏ ਰੇਟਾਂ ਨੂੰ ਘੱਟ ਕਰਨ ਅਤੇ ਤੇ ਸਰਕਾਰ ਨੂੰ ਜੇਕਰ ਹੋ ਸਕੇ ਤਾਂ ਟੋਲ ਨੂੰ ਹੀ ਖਤਮ ਕਰਨ ਲਈ ਦਿੱਤੇ ਗਏ 18 ਅਗਸਤ ਦੇ ਅਲਟੀਮੇਟਮ ਦੇ ਚਲਦਿਆਂ ਕਿਸਾਨਾਂ ਤੇ ਟੋਲ ਪਲਾਜ਼ਾ ਕੰਪਨੀ ਵਾਲੇ ਫਿਰ ਇਕ ਵਾਰ ਟੋਲ ਪਲਾਜ਼ਾ ਵਾਹਨ ਚਾਲਕਾ ਲਈ ਫ਼ਰੀ ਤੇ ਕੰਪਨੀ ਤੇ ਸਰਕਾਰ ਮੁਤਾਬਕ ਬੰਦ ਕਰਵਾਊਣ ਲਈ ਮਿਥੇ ਸਮੇਂ ਦੇ ਅੰਦਰ ਕੀ ਟਕਰਾਅ ਵਧ ਸਕਦਾ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਕਿਉਂਕਿ ਕਿਸਾਨਾਂ ਵਲੋਂ ਬੇਸ਼ਕ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਉਕਤ ਟੋਲ ਪਲਾਜ਼ਾ ਤੋਂ ਧਰਨਾ ਚੁੱਕ ਦਿੱਤਾ ਗਿਆ ਸੀ ਪਰ 18 ਅਗਸਤ ਤੱਕ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਚਲਦਿਆਂ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਇਕ ਵਾਰ ਲਾਡੋਵਾਲ ਟੋਲ ਪਲਾਜ਼ੇ ਨੂੰ ਬੰਦ ਕੀਤਾ ਜਾ ਸਕਦਾ ਹੈ ਦਾ ਸਮਾਂ ਨੇੜੇ ਆਉਣ ਵਿਚ ਸਿਰਫ਼ 6 ਦਿਨਾਂ ਦਾ ਸਮਾਂ ਹੀ ਰਹਿ ਗਿਆ ਹੈ।

Related Post