
ਅੱਜ ਦਾ ਦਿਨ ਸਾਰੀਆਂ ਰਾਸ਼ੀਆਂ ਲਈ ਕਿਹੋ ਜਿਹਾ ਰਹਿਣ ਵਾਲਾ ....
- by Jasbeer Singh
- August 12, 2024

ਰਾਸ਼ੀਫਲ ਦੇ ਮੁਤਾਬਕ ਸ਼ਨੀਵਾਰ 12 ਅਗਸਤ ਦਾ ਦਿਨ ਸਾਰੀਆਂ ਰਾਸ਼ੀਆਂ ਦੇ ਲੋਕਾਂ ਲਈ ਮਿਲਿਆ-ਜੁਲਿਆ ਦਿਨ ਰਹਿਣ ਵਾਲਾ ਹੈ। ਕਈ ਰਾਸ਼ੀਆਂ ਦੇ ਲੋਕਾਂ ਨੂੰ ਖੁਸ਼ੀਆਂ ਦੇ ਸਰੋਤ ਸ਼ੁੱਕਰ ਦੇ ਤਾਰਾ ਵਿੱਚ ਬਦਲਾਅ ਦੇ ਕਾਰਨ ਆਰਥਿਕ ਤੌਰ 'ਤੇ ਲਾਭ ਹੋ ਸਕਦਾ ਹੈ। ਇਸ ਦੇ ਨਾਲ ਹੀ ਕਈ ਰਾਸ਼ੀਆਂ ਦੇ ਲੋਕ ਖਾਸ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ। ਆਓ ਜਾਣਦੇ ਹਾਂ ' ਰੋਜ਼ਾਨਾ ਰਾਸ਼ੀਫਲ ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ ’ਤੇ ਆਪ ਆਪਣੇ ਹਾਲਾਤ ’ਚ ਹਾਵੀ, ਪ੍ਰਭਾਵੀ, ਵਿਜਈ ਰਹੋਗੇ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੰਸਿਡ੍ਰੇਟ ਰਹਿਣਗੇ। ਬ੍ਰਿਖ : ਮਨ ਟੈਂਸ, ਪ੍ਰੇਸ਼ਾਨ, ਡਾਂਵਾਡੋਲ ਜਿਹਾ ਰਹੇਗਾ, ਜਿਸ ਕਰਕੇ ਆਪ ਕਿਸੇ ਵੀ ਕੋਸ਼ਿਸ਼ ਨੂੰ ਅੱਗੇ ਵਧਾਉਣ ਦੀ ਹਿੰਮਤ ਨਾ ਰੱਖੋਗੇ, ਸਫਰ ਵੀ ਨਾ ਕਰਨਾ ਸਹੀ ਰਹੇਗਾ। ਮਿਥੁਨ : ਆਪ ਆਪਣੀ ਪਲਾਨਿੰਗ, ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ’ਚ ਕੁਝ ਹੱਦ ਤੱਕ ਸਫਲ ਹੋ ਸਕਦੇ ਹੋ ਪਰ ਕੋਈ ਵੀ ਸਰਕਾਰੀ ਯਤਨ ਹਲਕੇ ’ਚ ਨਾ ਕਰੋ। ਕਰਕ : ਸਿਤਾਰਾ ਜ਼ਮੀਨੀ ਜਾਇਦਾਦੀ ਕੰਮਾਂ ਨੂੰ ਸੰਵਾਰਣ ਅਤੇ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਢਈਆ ਵੀ ਆਪਣੇ ਮਨ ਨੂੰ ਡਿਸਟਰਬ ਰੱਖਣ ਵਾਲਾ ਹੈ। ਸਿੰਘ : ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਬਣੀ ਰਹੇਗੀ, ਆਪ ਜਨਰਲ ਤੌਰ ’ਤੇ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰਹੋਗੇ। ਕੰਨਿਆ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਟੂਰਿੰਗ ਨੂੰ ਫਰੂਟਫੁਲ ਰੱਖਣ ਵਾਲਾ ਪਰ ਫੈਮਿਲੀ ਫਰੰਟ ’ਤੇ ਕੁਝ ਤਣਾਤਣੀ ਅਤੇ ਖੀਚਾਤਾਣੀ ਰਹਿਣ ਦਾ ਡਰ। ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਜ਼ਿਆਦਾ ਠੰਡੀਆਂ ਵਸਤਾਂ ਦੀ ਵਰਤਂ ਨਹੀਂ ਕਰਨੀ ਚਾਹੀਦੀ। ਬ੍ਰਿਸ਼ਚਕ : ਸਿਤਾਰਾ ਕਿਉਂਕਿ ਨੁਕਸਾਨ, ਪ੍ਰੇਸ਼ਾਨੀ ਦੇਣ ਅਤੇ ਮੁਸ਼ਕਲ ਹਾਲਾਤ ਬਣਾਉਣ ਵਾਲਾ ਹੈ, ਇਸ ਲਈ ਹਰ ਡੀਲ ਸੰਭਲ-ਸੰਭਾਲ ਕੇ ਅਤੇ ਚੌਕਸੀ ਨਾਲ ਕਰਨੀ ਚਾਹੀਦੀ। ਧਨ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਕੇਟਰਿੰਗ, ਏਅਰ ਟਿਕਟਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ। ਮਕਰ : ਕਿਸੇ ਅਫਸਰ ਦੇ ਨਰਮ ਰੁਖ ਕਰਕੇ ਆਪ ਦੀ ਕੋਈ ਸਰਕਾਰੀ ਮੁਸ਼ਕਲ ਹਟ ਸਕਦੀ ਹੈ, ਸ਼ਤਰੂ ਵੀ ਕਮਜ਼ੋਰ, ਤੇਜਹੀਣ ਰਹਿਣਗੇ। ਕੁੰਭ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ। ਮੀਨ : ਕਿਉਂਕਿ ਪੇਟ ਖਰਾਬ ਰਹਿ ਸਕਦਾ ਹੈ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਨਾ ਕਰੋ, ਜਿਹੜੀਆਂ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.