post

Jasbeer Singh

(Chief Editor)

Latest update

ਅੱਜ ਕੰਮ ਹੱਥੋਂ ਨਿਕਲ ਸਕਦਾ ਹੈ, ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ........

post-img

ਮੇਖ : ਖਾਣ-ਪੀਣ ’ਚ ਲਾਪ੍ਰਵਾਹੀ ਨਾ ਵਰਤੋਂ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੋ, ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਨਿਪਟਾਓ। ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਰ ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਨਾਰਾਜ਼ ਦਿਸਣਗੇ, ਵੈਸੇ ਆਪ ਕੋਈ ਵੀ ਯਤਨ ਪੂਰੀ ਹਿੰਮਤ ਨਾਲ ਨਾ ਕਰ ਸਕੋਗੇ। ਮਿਥੁਨ : ਵਿਰੋਧੀ ਆਪ ਨੂੰ ਕਿਸੇ ਨਾ ਕਿਸੇ ਮੁਸ਼ਕਿਲ ’ਚ ਉਲਝਾਈ ਰੱਖ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਰੱਖੋ। ਕਰਕ : ਆਪ ਆਪਣੀ ਕਿਸੇ ਵੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਨਾ ਵਧਾ ਸਕੋਗੇ, ਕਿਉਂਕਿ ਆਪ ਆਪਣੇ ਮਨ ਨੂੰ ਕਿਸੇ ਵੀ ਕੋਸ਼ਿਸ਼ ਲਈ ਤਿਆਰ ਨਾ ਕਰ ਸਕੋਗੇ। ਸਿੰਘ : ਪ੍ਰਾਪਰਟੀ ਦੇ ਕੰਮਾਂ ਲਈ ਆਪ ਦੇ ਯਤਨ ਪਾਜ਼ੇਟਿਵ ਨਤੀਜਾ ਨਾ ਦੇਣਗੇ, ਵੱਡੇ ਲੋਕ ਵੀ ਸ਼ਾਇਦ ਆਪ ਦਾ ਕੋਈ ਖਾਸ ਲਿਹਾਜ਼ ਨਾ ਕਰਨਗੇ, ਮਨ ਵੀ ਟੈਂਸ ਜਿਹਾ ਰਹੇਗਾ। ਕੰਨਿਆ :ਕੰਮਕਾਜੀ ਸਾਥੀ-ਸਹਿਯੋਗੀ-ਕੋ-ਆਪਰੇਟ ਨਾ ਕਰਨਗੇ ਅਤੇ ਆਪ ਦੀ ਕੋਈ ਵੀ ਕੰਮਕਾਜੀ ਕੋਸ਼ਿਸ਼ ਅਤੇ ਭੱਜਦੌੜ ਸਿਰੇ ਨਾ ਚੜ੍ਹੇਗੀ। ਤੁਲਾ : ਕਿਉਂਕਿ ਸਿਤਾਰਾ ਅਰਥ ਦਸ਼ਾ ਕਮਜ਼ੋਰ ਰੱਖਣ ਵਾਲਾ ਹੈ, ਇਸ ਲਈ ਕੰਮਕਾਜੀ ਟੂਰਿੰਗ ਅਤੇ ਪਲਾਨਿੰਗ ਦੀ ਕੋਈ ਅਗਲੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬ੍ਰਿਸ਼ਚਕ : ਕੰਮਕਾਜੀ ਦਸ਼ਾ ਠੀਕ ਪਰ ਕਿਸੇ ਵੀ ਕੰਮ ਲਈ ਆਸਾਨ ਕੋਸ਼ਿਸ਼ ਸਿਰੇ ਨਾ ਚੜ੍ਹੇਗੀ, ਮਨ ਵੀ ਬੇਕਾਰ ਕੰਮਾਂ ਵੱਲ ਭਟਕਦਾ ਰਹਿ ਸਕਦਾ ਹੈ। ਧਨ : ਸਿਤਾਰਾ ਅਰਥ ਦਸ਼ਾ ਕਮਜ਼ੋਰ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਵੈਸੇ ਕੰਮਕਾਜੀ ਟੂਰਿੰਗ ਵੀ ਨਹੀਂ ਕਰਨੀ ਚਾਹੀਦੀ। ਮਕਰ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ। ਕੁੰਭ : ਕਿਸੇ ਅਫਸਰ ਦੇ ਸਖਤ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਉਭਰ ਸਕਦੀ ਹੈ, ਅਹਿਤਿਆਤ ਰੱਖੋ। ਮੀਨ : ਮਨ ਡਾਵਾਂਡੋਲ ਅਤੇ ਉਖੜਿਆ-ਉਖੜਿਆ ਜਿਹਾ ਰਹੇਗਾ, ਮਨੋਬਲ ’ਚ ਵੀ ਟੁਟਣ ਵਧ ਸਕਦੀ ਹੈ, ਸੋਚ-ਵਿਚਾਰ ’ਚ ਨੈਗੇਟਿਵੀਟੀ ਵੀ ਰਹੇਗੀ, ਇਸ ਲਈ ਕੋਈ ਵੀ ਯਤਨ ਹੱਥ ’ਚ ਨਾ ਲਓ।

Related Post