

ਨਾ ਮੁਰਾਦ ਕੋਰੋਨਾ ਦਾ ਤੀਸਰਾ ਮਾਮਲਾ ਪੰਜਾਬ ਵਿਚ ਆਇਆ ਸਾਹਮਣੇ ਚੰਡੀਗੜ੍ਹ, 27 ਮਈ 2025 : ਸਾਲ 2020 ਤੋਂ ਸਾਲ 2021 ਤੱਕ ਆਪਣਾ ਕਹਿਰ ਬਰਪਾਉਣ ਵਾਲੇ ਕੋਵਿਡ 19 ਵਰਗੀ ਨਾ ਮੁਰਾਦ ਭਿਆਨਕ ਮਹਾਮਾਰੀ ਦਾ ਪੰਜਾਬ ਦੇ ਫਿਰੋਜ਼ਪੁਰ ਵਿਚ ਮਾਮਲਾ ਆਉਣ ਨਾਲ ਇਹ ਤੀਸਰਾ ਕੋਰੋਨਾ ਕੇਸ ਬਣ ਗਿਆ ਹੈ। ਇਸ ਤੋਂ ਪਹਿਲਾਂ ਮੋਹਾਲੀ, ਫਿਰ ਅੰਮ੍ਰਿਤਸਰ ਤੇ ਹੁਣ ਫਿਰੁੋਜ਼ਪੁਰ ਸ਼ਾਮਲ ਹੈ। ਜਿਸ ਤੋਂ ਇਹ ਕਿਹਾ ਜਾ ਸਕਦਾ ਹੇ ਕਿ ਕੋਰੋਨਾ ਨੇ ਜਿਥੇ ਮੁੜ ਸਿੰਗਾਪੁਰ ਤੇ ਹਾਂਗਕਾਂਗ ਤੋਂ ਸ਼ੁਰੂਆਤ ਕੀਤੀ ਹੈ ਨੇ ਆਪਣਾ ਪੈਰ ਭਾਰਤ ਵਿਚ ਵੀ ਵੱਖ ਵੱਖ ਸ਼ਹਿਰਾਂ ਵਿਚ ਪਸਾਰ ਲਿਆ ਹੈ ਦੇ ਚਲਦਿਆਂ ਹੁਣ ਪੰਜਾਬ ਵਿਚ ਵੀ। ਪ੍ਰਾਪਤ ਜਾਣਕਾਰੀ ਅਨੁਸਾਰ ਜੋ ਵਿਅਕਤੀ ਇਸ ਵੇਲੇ ਫਿਰੋਜ਼ਪੁਰ ਵਿਚ ਕੋਰੋਨਾ ਦੇ ਲੱਛਣਾਂ ਨਾਲ ਪੀੜ੍ਹਤ ਪਾਇਆ ਗਿਆ ਹੈ ਹਰਿਆਣਾ ਦੇ ਅੰਬਾਲਾ ਸ਼ਹਿਰ ਤੋਂ ਆਇਆ ਸੀ ਤੇ ਟੈਸਟ ਕਰਵਾਉਣ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜੋ ਹਾਲ ਦੀ ਘੜੀ ਇਲਾਜ ਅਧੀਨ ਹੈ।ਜਾਣਕਾਰੀ ਮੁਤਾਬਕ ਕੋਰੋਨਾ ਪਾਜੀਟਿਵ ਨੌਜਵਾਨ ਅੰਬਾਲਾ ਸ਼ਹਿਰ ਦਾ ਰਹਿਣ ਵਾਲਾ ਹੋਣ ਦੇ ਨਾਲ ਨਾਲ ਗੁੜਗਾਓਂ ਵਿਚ ਨੌਕਰੀ ਕਰਦਾ ਹੈ ਤੇ ਉਹ ਆਪਣੇ ਪਿਤਾ ਨੂੰ ਮਿਲਣ ਫਿ਼ਰੋਜ਼ਪੁਰ ਆਇਆ ਸੀ ਜਿਥੇ ਆ ਕੇ ਉਸ ਦੀ ਤਬੀਅਤ ਖ਼ਰਾਬ ਹੋ ਗਈ ਤੇ ਟੈਸਟਾਂ ਵਿਚੋਂ ਰੈਪਿਡ ਟੈਸਟ ਕਰਵਾਉਣ ਤੇ ਉਸਦੀ ਰਿਪੋਰਟ ਪਾਜੀਟਿਵ ਆਈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਵਿਅਕਤੀ ਕੋਰੋਨਾ ਪਾਜੀਟਿਵ ਹੈ।