

ਖਾਟੂ ਸ਼ਿਆਮ ਮੰਦਰ ਘਨੌਰ 'ਚ ਤੀਸਰਾ ਸਥਾਪਨਾ ਮਹਾਂ ਉਤਸਵ ਕਰਵਾਇਆ - ਪ੍ਰੋਗਰਾਮ ਵਿੱਚ ਝਲਕੀਆਂ ਅਤੇ ਧਾਰਮਿਕ ਭਜਨਾਂ ਨੇ ਪੰਡਾਲ 'ਚ ਬੈਠੀ ਸੰਗਤ ਨੂੰ ਲਾਇਆ ਝੂਮਣ ਘਨੌਰ, 3 ਜੁਲਾਈ : ਖਾਟੂ ਸ਼ਿਆਮ ਮੰਦਰ ਘਨੌਰ ਵਿਖੇ ਸੁਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅਤੇ ਖਾਟੂ ਸ਼ਿਆਮ ਤੇ ਬਾਲਾ ਜੀ ਸੇਵਾ ਸੋਸਾਇਟੀ ਵੱਲੋਂ "ਏਕ ਸ਼ਾਮ ਸ਼ਿਆਮ ਬਾਬਾ ਕੇ ਨਾਮ" ਤਹਿਤ ਤੀਸਰਾ ਸਥਾਪਨਾ ਮਹਾਂ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਦੋਂ ਕਿ ਵਿਸ਼ੇਸ਼ ਤੌਰ ਤੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ, ਕੌਂਸਲਰ ਮੁਖਤਿਆਰ ਸਿੰਘ ਗੁਰਾਇਆ, ਕੌਂਸਲਰ ਗੁਰਵਿੰਦਰ ਸਿੰਘ ਕਾਲਾ, ਕੌਂਸਲਰ ਬਲਜਿੰਦਰ ਸਿੰਘ, ਜੇ.ਪੀ. ਸਿੰਗਲਾ, ਦਰਸ਼ਨ ਗੋਇਲ, ਪੰਡਿਤ ਮਿਆਂਕ ਸ਼ਰਮਾ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪਵਨ ਕੁਮਾਰ ਗੁਪਤਾ ਅਤੇ ਪੰਡਿਤ ਮਿਆਂਕ ਸ਼ਰਮਾ ਸ਼੍ਰੀ ਰਾਮ ਦੂਤ ਬਾਲਾ ਜੀ ਦਰਬਾਰ ਮੁਸਿੰਬਲ ਵੱਲੋਂ ਜੋਤੀ ਪ੍ਰਚੰਡ ਕਰਾ ਕੇ ਕੀਤੀ ਗਈ। ਜਿਸ ਵਿੱਚ ਗਾਇਕ ਸੋਨੂੰ ਸਾਵਰੀਆ, ਰਵੀ ਰੰਜਨ, ਕ੍ਰਿਤਿਕਾ ਸਰਗਮ, ਕ੍ਰਿਸ਼ਨ ਬਾਵਰਾ ਧਾਰਮਿਕ ਭਜਨ ਗਾ ਕੇ ਪੰਡਾਲ ਵਿੱਚ ਬੈਠੀ ਸੰਗਤ ਨੂੰ ਝੂਮਣ ਲਾ ਦਿੱਤਾ ਅਤੇ ਰਾਧਾ ਕ੍ਰਿਸ਼ਨ ਅਤੇ ਬਾਬਾ ਜੀ ਦੀਆਂ ਝਾਕੀਆਂ ਵੀ ਕਰਵਾਈਆਂ ਗਈਆਂ। ਇਸ ਦੌਰਾਨ ਬਾਬਾ ਜੀ ਨੂੰ 56 ਛੱਪਨ ਤਰ੍ਹਾਂ ਦਾ ਭੋਗ ਲਵਾ ਕੇ ਫਿਰ ਸੰਗਤਾਂ ਲਈ ਛੋਲੇ ਪੂੜੀਆਂ, ਜਲੇਬੀਆਂ, ਚੂਰਮਾ ਅਤੇ ਮਿੱਠੇ ਚਾਵਲਾ ਦਾ ਲੰਗਰ ਅਤੁੱਟ ਵਰਤਾਇਆ ਗਿਆ ਅੰਤ ਵਿੱਚ ਮੰਦਰ ਦੇ ਪੰਡਿਤ ਦਿਨੇਸ਼ ਤਿਵਾੜੀ ਵੱਲੋਂ ਆਰਤੀ ਕਰਵਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ ਅਤੇ ਸੁਰਿੰਦਰ ਕੁਮਾਰ ਸ਼ਰਮਾ ਬੰਬੇ ਸਵੀਟਸ ਵੱਲੋਂ ਪ੍ਰੋਗਰਾਮ ਵਿੱਚ ਆਉਣ ਵਾਲੀਆਂ ਸਮੂਹ ਸੰਗਤਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੇ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੰਟੀ ਸ਼ਰਮਾ, ਸੌਰਵ ਕੁਮਾਰ, ਨਿਤਿਨ ਸ਼ਰਮਾ, ਸੰਜੀਵ ਸ਼ਰਮਾ, ਲਵਲੀ ਗੋਇਲ, ਮਿੰਟੂ ਵਰਮਾ, ਧਰਮਪਾਲ ਵਰਮਾ, ਨਿਰਮਲ ਸੋਨੂੰ, ਐਡਵੋਕੇਟ ਅਮਨ ਸਿੰਗਲਾ, ਪ੍ਰਦੀਪ ਕੁਮਾਰ, ਸ਼ਾਮ ਲਾਲ ਕੜਵਾਲ, ਅਨਿਲ ਕੁਮਾਰ, ਕਮਲਪ੍ਰੀਤ ਸਿੰਘ, ਜਤਿੰਦਰ ਕੁਮਾਰ, ਵਿਨੋਦ ਸ਼ਰਮਾ, ਦਵਿੰਦਰ ਸਿੰਘ ਚੌਰਾ, ਰਾਜ ਕੁਮਾਰ, ਰਵੀ ਕੁਮਾਰ ਰਾਜਪੁਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.