
ਕੋਵੀਸ਼ੀਲਡ ਲੈਣ ਵਾਲੇ ਪੂਰੀ ਤਰ੍ਹਾਂ ਸੁਰੱਖਿਅਤ, ਡਰਨ ਦੀ ਨਹੀਂ ਹੈ ਲੋੜ : ਡਾ. ਬਲਰਾਮ ਭਾਰਗਵ
- by Aaksh News
- May 2, 2024

ਕੋਵੀਸ਼ੀਲਡ ਲੈਣ ਵਾਲੇ ਪੂਰੀ ਤਰ੍ਹਾਂ ਸੁਰੱਖਿਅਤ, ਡਰਨ ਦੀ ਨਹੀਂ ਹੈ ਲੋੜ : ਡਾ. ਬਲਰਾਮ ਭਾਰਗਵ ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਲੰਡਨ ਦੀ ਐਸਟ੍ਰਾਜੇਨੇਕਾ ਦੇ ਬਿਆਨ ਤੋਂ ਬਾਅਦ ਭਾਰਤ ਵਿਚ ਵੀ ਵਿਵਾਦਾਂ ਦਾ ਪਿਟਾਰਾ ਖੁੱਲ੍ਹ ਗਿਆ ਹੈ ਅਤੇ ਇੰਟਰਨੈੱਟ ਮੀਡੀਆ ’ਤੇ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੋਵੀਸ਼ੀਲਡ ਵੈਕਸੀਨ ਲੈਣ ਵਾਲੇ ਖ਼ਤਰੇ ’ਚ ਹਨ। ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਲੰਡਨ ਦੀ ਐਸਟ੍ਰਾਜੇਨੇਕਾ ਦੇ ਬਿਆਨ ਤੋਂ ਬਾਅਦ ਭਾਰਤ ਵਿਚ ਵੀ ਵਿਵਾਦਾਂ ਦਾ ਪਿਟਾਰਾ ਖੁੱਲ੍ਹ ਗਿਆ ਹੈ ਅਤੇ ਇੰਟਰਨੈੱਟ ਮੀਡੀਆ ’ਤੇ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੋਵੀਸ਼ੀਲਡ ਵੈਕਸੀਨ ਲੈਣ ਵਾਲੇ ਖ਼ਤਰੇ ’ਚ ਹਨ। ਜਦਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਵਿਡ ਦੀ ਵੈਕਸੀਨ ਕੋਵੀਸ਼ੀਲਡ ਲੈਣ ਵਾਲੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਆਈਸੀਐੱਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਕੋਵੀਸ਼ੀਲਡ ਵੈਕਸੀਨ ਲੈਣ ਵਾਲਿਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਦਾ ਸਾਈਡ ਇਫੈਕਟ ਵੈਕਸੀਨ ਲੈਣ ਤੋਂ ਵੱਧ ਤੋਂ ਵੱਧ ਤਿੰਨ ਜਾਂ ਚਾਰ ਹਫ਼ਤਿਆਂ ਤੱਕ ਹੀ ਹੋ ਸਕਦਾ ਹੈ, ਉਹ ਵੀ ਕੁਝ ਕੁ ਮਾਮਲਿਆਂ ’ਚ। ਜਦਕਿ ਭਾਰਤ ਵਿਚ ਵੈਕਸੀਨ ਦੋ-ਢਾਈ ਸਾਲ ਪਹਿਲਾਂ ਲੱਗ ਚੁੱਕੀ ਹੈ।