
ਧਨੁ ਰਾਸ਼ੀ ਵਾਲਿਆਂ ਦੀਆਂ ਕੋਸ਼ਿਸਾਂ ਹੋਣਗੀਆਂ ਅਸਫ਼ਲ, ਇੰਨਾ ਰਾਸ਼ੀਆਂ ਤੇ ਹੋ ਸਕਦੈ ਬੁੱਧ ਮੇਹਰਬਾਨ
- by Jasbeer Singh
- July 17, 2024

ਅੱਜ ਦਾ ਰਾਸ਼ੀਫਲ || 17 ਜੁਲਾਈ 2024: ਸਨਮਾਨ ਵਧੇਗਾ, ਸਾਥੀ ਨਾਲ ਮਤਭੇਦ ਦੂਰ ਹੋਣਗੇ, ਇੰਨਾ ਰਾਸ਼ੀਆਂ ਤੇ ਹੋ ਸਕਦੈ ਬੁੱਧ ਮੇਹਰਬਾਨ ਰਾਸ਼ੀਫਲ ਦੇ ਅਨੁਸਾਰ, ਅੱਜ ਯਾਨੀ 17 ਜੁਲਾਈ 2024, ਬੁੱਧਵਾਰ ਦਾ ਦਿਨ ਸਾਰੀਆਂ ਰਾਸ਼ੀਆਂ ਲਈ ਮਿਲਿਆ-ਜੁਲਿਆ ਹੋ ਸਕਦਾ ਹੈ। ਅੱਜ ਕੁਝ ਲੋਕਾਂ ਦੇ ਪਰਿਵਾਰ ਵਿੱਚ ਵਿਵਾਦ ਦੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ। ਅਜਿਹੇ ਵਿੱਚ ਆਓ ਜਾਣਦੇ ਹਾਂ ਰੋਜ਼ਾਨਾ ਰਾਸ਼ੀਫਲ। ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ, ਨੁਕਸਾਨ ਦਾ ਡਰ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ। ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜਾ ਵੀ ਕੰਮ ਕਰੋ ਪੂਰਾ ਜ਼ੋਰ ਲਗਾ ਕੇ ਕਰੋ, ਫੈਮਿਲੀ ਫਰੰਟ ’ਤੇ ਕੁਝ ਨਾਰਾਜ਼ਗੀ ਅਤੇ ਤਣਾਤਣੀ ਰਹਿਣ ਦਾ ਡਰ। ਮਿਥੁਨ : ਸ਼ਤਰੂ ਖਾਸ ਕਰ ਕੇ ਹਲਕੀ ਨੇਚਰ ਵਾਲਾ ਸ਼ਤਰੂ, ਆਪ ਦੀ ਲਤ ਖਿੱਚਣ ਅਤੇ ਨੁਕਸਾਨ ਪਹੁੰਚਾਉਣ ਤੋਂ ਵੀ ਕਦੀ ਬਾਜ਼ ਨਹੀਂ ਆਵੇਗਾ, ਇਸ ਲਈ ਅਹਿਤਿਆਤ ਰੱਖੋ। ਕਰਕ : ਧਾਰਮਿਕ ਕੰਮਾਂ ’ਚ ਜੀਅ ਨਾ ਲੱਗੇਗਾ, ਸਟੱਡੀ ਕਰਨ ’ਚ ਵੀ ਮਨ ਨਾ ਲੱਗੇਗਾ, ਕਿਸੇ ਨਾ ਕਿਸੇ ਰੁਕਾਵਟ ਮੁਸ਼ਕਲ ਦੇ ਜਾਗਣ ਅਤੇ ਕਿਸੇ ਕੰਮ ਦੇ ਵਿਗੜਣ ਦਾ ਡਰ ਰਹੇਗਾ। ਸਿੰਘ : ਕੋਰਟ-ਕਚਹਿਰੀ ’ਚ ਜਾਣ ਦਾ ਜੇ ਕੋਈ ਪ੍ਰੋਗਰਾਮ ਹੋਵੇ ਤਾਂ ਟਾਲ ਦਿਓ, ਕਿਉਂਕਿ ਉਥੇ ਆਪ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ, ਮਾਣ-ਸਨਮਾਨ ਨੂੰ ਵੀ ਠੇਸ ਲੱਗਣ ਦਾ ਡਰ। ਕੰਨਿਆ : ਹਲਕੀ ਨੇਚਰ ਅਤੇ ਸੋਚ ਵਾਲੇ ਲੋਕਾਂ, ਸਾਥੀਆਂ ਨਾਲ ਨੇੜਤਾ ਨਾ ਰੱਖੋ, ਕਿਉਂਕਿ ਉਨ੍ਹਾਂ ਦਾ ਸਾਥ, ਉਨ੍ਹਾਂ ਦੀ ਨੇੜਤਾ, ਫਿਕਰ-ਪ੍ਰੇਸ਼ਾਨੀ ਵਾਲੀ ਹੋਵੇਗੀ। ਤੁਲਾ : ਲੈਣ-ਦੇਣ ਦੇ ਕੰਮ ਸੁਚੇਤ ਰਹਿ ਕੇ ਕਰੋ, ਤਾਂ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ , ਕੰਮਕਾਜੀ ਟੂਰਿੰਗ ਵੀ ਨਾ ਕਰੋ। ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ, ਨੁਕਸਾਨ ਦਾ ਵੀ ਡਰ। ਧਨ : ਉਲਝਣਾਂ-ਝਮੇਲਿਆਂ ਅਤੇ ਪੇਚੀਦਗੀਆਂ ਕਰ ਕੇ ਆਪ ਦੀ ਹਰ ਕੋਸ਼ਿਸ਼ ਰੁਕਦੀ ਦਿਸੇਗੀ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸਣਾ ਸਹੀ ਰਹੇਗਾ। ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਆਪ ਦੀ ਕੰਮਕਾਜੀ ਪਲਾਨਿੰਗ-ਪ੍ਰੋਗਰਾਮਿੰਗ, ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ। ਕੁੰਭ : ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਕਿਸੇ ਅਫਸਰ ਦੇ ਨਾਰਾਜ਼ਗੀ ਵਾਲੇ ਰੁਖ ਕਰ ਕੇ, ਆਪ ਦਾ ਕੋਈ ਸਰਕਾਰੀ ਯਤਨ ਉਲਝ-ਵਿਗੜ ਸਕਦਾ ਹੈ। ਮੀਨ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਅਤੇ ਰੁਕਾਵਟਾਂ ਮੁਸ਼ਕਲਾਂ ਵਾਲਾ ਹੈ, ਇਸ ਲਈ ਹਰ ਫਰੰਟ ’ਤੇ ਵਿਪਰੀਤ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.