

ਥਾਣਾ ਤ੍ਰਿਪੜੀ ਪੁਲਸ ਕੀਤਾ ਹਵਾਲਾਤੀ ਵਿਰੁੱਧ ਪ੍ਰੀਜਨ ਐਕਟ ਤਹਿਤ ਕੇਸ ਦਰਜ ਪਟਿਆਲਾ, 12 ਮਈ : ਥਾਣਾ ਤ੍ਰਿਪੜੀ ਦੀ ਪੁਲਸ ਨੇ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਵਾਲਾਤੀ ਵਿਰੁੱਧ 52 ਏ ਪ੍ਰੀਜਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਵਾਲਾਤੀ ਬਨੀ ਪੁੱਤਰ ਰਿਆਜ ਸਿੱਧੂ ਵਾਸੀ ਕੁਆਟਰ ਨੰ. 35 ਮਾਡਲ ਟਾਊਨ ਥਾਣਾ ਸਿਟੀ ਗੁਰਦਾਸਪੁਰ ਜਿਲਾ ਗੁਰਦਾਸਪੁਰ ਸ਼ਾਮਲ ਹੈ। ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਥਾਣਾ ਤ੍ਰਿਪੜੀ ਨੂੰ ਇਕ ਪੱਤਰ ਲਿਖ ਕੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਬੈਰਕ ਨੰ 6 ਦੀ ਚੈਕਿੰਗ ਕੀਤੀ ਗਈ ਤਾਂ ਹਵਾਲਾਤੀ ਬਨੀ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਸੀ ਤੇ ਇਸ ਕੋਲੋਂ ਇਕ ਮੋਬਾਇਲ ਬੈਟਰੀ ਤੇ ਸਿਮ ਕਾਰਡ ਵੀ ਬਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।