post

Jasbeer Singh

(Chief Editor)

Punjab

ਤੇਜ ਰਫ਼ਤਾਰ ਤੇ ਅਣਗਹਿਲੀ ਨਾਲ ਟੈ੍ਰਕਟਰ ਚਲਾ ਢਾਈ ਮਹੀਨਿਆਂ ਦੀ ਬੱਚੀ ਦਰੜਨ ਨਾਲ ਹੋਈ ਮੌਤ

post-img

ਤੇਜ ਰਫ਼ਤਾਰ ਤੇ ਅਣਗਹਿਲੀ ਨਾਲ ਟੈ੍ਰਕਟਰ ਚਲਾ ਢਾਈ ਮਹੀਨਿਆਂ ਦੀ ਬੱਚੀ ਦਰੜਨ ਨਾਲ ਹੋਈ ਮੌਤ ਚੰਡੀਗੜ੍ਹ, 4 ਅਕਤੂਬਰ 2025 : ਭੱਠੇ ਤੇ ਕੰਮ ਕਰਦੇ ਇਕ ਪਰਿਵਾਰ ਦੀ ਢਾਈ ਸਾਲਾਂ ਬੱਚੀ ਉਸ ਸਮੇਂ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੀ ਜਦੋਂ ਭੱਠੇ ਤੇ ਹੀ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਉਸ ਬੱਚੀ ਨੂੰ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਟੈ੍ਰਕਟਰ ਚਲਾ ਕੇ ਉਸਨੂੰ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਿਥੇ ਵਾਪਰਿਆ ਇਹ ਹਾਦਸਾ ਢਾਈ ਮਹੀਨਿਆਂ ਦੀ ਬੱਚੀ ਦੇ ਟੈ੍ਰਕਟਰ ਹੇਠਾਂ ਦਰੜੇ ਜਾਣ ਦਾ ਮਾਮਲਾ ਜੀਰਾ ਖੇਤਰ ਵਿਖੇ ਪਿੰਡ ਮੌਜੇ ਵਾਲਾ ਨੇੜੇ ਫਰੈਂਡਜ਼ ਇੱਟਾਂ ਦੇ ਭੱਠੇ ’ਤੇ ਵਾਪਰਿਆ । ਮ੍ਰਿਤਕ ਬੱਚੀ ਦੇ ਪਿਤਾ ਰਾਜ ਪਾਤਰ ਨੇ ਦਸਿਆ ਕਿ ਵੀਰਵਾਰ ਦੀ ਸਵੇਰ ਕਰੀਬ 9 ਵਜੇ ਉਸ ਦੀ ਪਤਨੀ ਨੇ ਉਨ੍ਹਾਂ ਦੀ ਛੋਟੀ ਲੜਕੀ ਜਿਸ ਦਾ ਨਾਮ ਰਾਜ ਨੰਦਨੀ ਹੈ ਨੂੰ ਭੱਠੇ ਦੇ ਨੇੜੇ ਛਾਂ ਵਾਲੀ ਜਗ੍ਹਾ ’ਤੇ ਸੁਲਾ ਦਿਤਾ ਸੀ। ਇਹ ਬੱਚੀ ਆਰਾਮ ਨਾਲ ਸੁੱਤੀ ਪਈ ਸੀ ਕਿ ਐਨੇ ਨੂੰ ਗੋਸੀ ਵਾਸੀ ਬਠਿੰਡਾ ਜੋ ਕਿ ਇਸੇ ਭੱਠੇ ’ਤੇ ਕੰਮ ਕਰਦਾ ਹੈ ਨੇ ਆਪਣਾ ਟਰੈਕਟਰ ਬਹੁਤ ਹੀ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਭਜਾ ਕੇ ਲਿਆਉਂਦਿਆਂ ਲਾਪਰਵਾਹੀ ਵਰਤਦਿਆਂ ਟਰੈਕਟਰ ਬੱਚੀ ਦੇ ਉਪਰੋਂ ਲੰਘਾ ਦਿਤਾ ਤੇ ਮਾਸੂਮ ਰਾਜ ਨੰਦਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ । ਪੁਲਸ ਨੇ ਸ਼ਿਕਾਇਤਕਰਤਾ ਰਾਜ ਪਾਤਰ ਦੇ ਬਿਆਨਾਂ ਦੇ ਆਧਾਰ ’ਤੇ ਟਰੈਕਟਰ ਚਾਲਕ ਗੋਸੀ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Related Post