post

Jasbeer Singh

(Chief Editor)

Sports

ਦੋ ਭਾਰਤੀ ਪਹਿਲਵਾਨ ਦੁਬਈ ਹਵਾਈ ਅੱਡੇ ’ਤੇ ਫਸੇ

post-img

ਖਾੜੀ ਮੁਲਕ ਵਿਚ ਪੈ ਰਹੇ ਬੇਮਿਸਾਲ ਮੀਂਹ ਕਰਕੇ ਦੋ ਭਾਰਤੀ ਪਹਿਲਵਾਨ ਦੀਪਕ ਪੂਨੀਆ ਤੇ ਸੁਜੀਤ ਕਲਾਕਾਲ ਦੁਬਈ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਫਸ ਗਏ ਹਨ। ਇਹ ਦੋਵੇਂ ਪਹਿਲਵਾਨ ਪੈਰਿਸ ਓਲੰਪਿਕ ਦੇ ਕੁਆਲੀਫਾਈਂਗ ਮੁਕਾਬਲਿਆਂ ਲਈ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਜਾ ਰਹੇ ਸਨ। ਦੀਪਕ (86 ਕਿਲੋ), ਜੋ ਟੋਕੀਓ ਖੇਡਾਂ ਵਿਚ ਤਗ਼ਮਾ ਜਿੱਤਣ ਤੋਂ ਖੁੰਝ ਗਿਆ ਸੀ ਤੇ ਸੁਜੀਤ (65 ਕਿਲੋ) ਏਸ਼ੀਆ ਓਲੰਪਿਕ ਕੁਆਲੀਫਾਇਰਜ਼ ਵਿਚ ਸ਼ਮੂਲੀਅਤ ਲਈ ਬਿਸ਼ਕੇਕ ਵਾਸਤੇ ਨਿਕਲੇ ਸਨ। ਕੁਆਲੀਫਾਇੰਗ ਮੁਕਾਬਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਣੇ ਹਨ।ਖਾੜੀ ਮੁਲਕ ਵਿਚ ਹੁਣ ਤੱਕ ਪਏ ਸਭ ਤੋਂ ਭਾਰੀ ਤੇ ਰਿਕਾਰਡ ਮੀਂਹ ਨਾਲ ਦੁਬਈ ਦੇ ਪ੍ਰਮੁੱਖ ਸ਼ਾਹਰਾਹਾਂ ਤੇ ਸੜਕਾਂ ’ਤੇ ਪਾਣੀ ਭਰ ਗਿਆ ਹੈ। ਵਿਸ਼ਵ ਦੇ ਸਭ ਤੋਂ ਵੱਧ ਰੁਝੇਵੇੇਂ ਵਾਲੇ ਹਵਾਈ ਅੱਡੇ ਦਾ ਸਾਰਾ ਪ੍ਰਬੰਧ ਵਿਗੜ ਗਿਆ ਹੈ। ਭਾਰਤੀ ਪਹਿਲਵਾਨਾਂ ਨਾਲ ਰੂਸੀ ਕੋਚ ਕਮਾਲ ਮਾਲੀਕੋਵ ਤੇ ਫਿਜ਼ੀਓ ਸ਼ੁਭਮ ਗੁਪਤਾ ਵੀ ਮੌਜੂਦ ਹਨ। ਇਨ੍ਹਾਂ ਨੂੰ ਜ਼ਮੀਨ ’ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹੈ ਤੇ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਦੀਪਕ ਤੇ ਸੁਜੀਤ ਦੇ ਸ਼ੁੱਕਰਵਾਰ ਸਵੇਰੇ 8 ਵਜੇ ਮੁਕਾਬਲੇ ਹਨ, ਜਿਨ੍ਹਾਂ ਨੂੰ ਹੁਣ ਦਿਨ ਵਿਚ ਅੱਗੇ ਪਾ ਦਿੱਤਾ ਗਿਆ ਹੈ। ਸੁਜੀਤ ਦੇ ਪਿਤਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਉਹ 16 ਅਪਰੈਲ ਤੋਂ ਦੁਬਈ ਹਵਾਈ ਅੱਡੇ ’ਤੇ ਫਸੇ ਹਨ। ਇੰਜ ਲੱਗਦਾ ਹੈ ਕਿ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਉਨ੍ਹਾਂ ਦੇ ਹੱਥੋਂ ਖਿਸਕਦਾ ਜਾ ਰਿਹਾ ਹੈ। ਉਨ੍ਹਾਂ ਨੂੰ ਬਿਸ਼ਕੇਕ ਲਈ ਕੋਈ ਉਡਾਣ ਨਹੀਂ ਮਿਲ ਰਹੀ ਹੈ। ਮੈਂ ਉਨ੍ਹਾਂ ਨੂੰ ਲੈ ਕੇ ਫਿਕਰਮੰਦ ਹਾਂ।

Related Post