post

Jasbeer Singh

(Chief Editor)

Punjab

ਕਤਲ ਦੇ ਦੋਸ਼ ਹੇਠ ਦੋ ਨਿਹੰਗ ਸਿੰਘ ਗ੍ਰਿਫ਼ਤਾਰ

post-img

ਕਤਲ ਦੇ ਦੋਸ਼ ਹੇਠ ਦੋ ਨਿਹੰਗ ਸਿੰਘ ਗ੍ਰਿਫ਼ਤਾਰ ਮੋਹਾਲੀ, 22 ਜੁਲਾਈ 2025 : ਜਿ਼ਲਾ ਮੋਹਾਲੀ ਵਿਖੇ ਪੰਜਾਬ ਪੁਲਸ ਨੇ ਦੋ ਨਿਹੰਗ ਸਿੰਘਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਹੈ ਕਿਉ਼ਕਿ ਉਨ੍ਹਾਂ ਵਲੋਂ ਇਕ ਪ੍ਰਵਾਸੀ ਮਜ਼ਦੂਰ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਨਿਹੰਗ ਸਿੰਘਾਂ ਵਲੋਂ ਮਾਜਰੀ ਬਲਾਕ ਅਧੀਨ ਪੈਂਦੇ ਪਿੰਡ ਮੀਆਂਪੁਰ ਚਾਂਗਰ ਦੇ ਕੈਂਪ ਵਿਚ ਪ੍ਰਵਾਸੀ ਮਜ਼ਦੂਰ ਨੂੰ ਕੁੱਟਿਆ ਗਿਆ ਸੀ। ਕੌਣ ਹੈ ਪ੍ਰਵਾਸੀ ਮਜ਼ਦੂਰ ਜਿਸਨੂੰ ਕੱੂਟ-ਕੁੱਟ ਮਾਰ ਦਿੱਤਾ ਗਿਆ ਸੀ ਨਿਹੰਗ ਸਿੰਘਾਂ ਵਲੋਂ ਜਿਸ ਪ੍ਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਦੀ ਪਛਾਣ ਸੇਂਕੀ (28) ਵਜੋਂ ਹੋਈ ਹੈ ਜੋ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਨੇੜਲੇ ਇੱਟਾਂ ਦੇ ਭੱਠੇ `ਤੇ ਕੰਮ ਕਰਦਾ ਸੀ। ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਨਿਹੰਗ ਸਿੰਘ ਜਿਨ੍ਹਾਂ ਦੋ ਨਿਹੰਗਾਂ ਨੂੰ ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਮੋਰਿੰਡਾ ਦੇ ਰਹਿਣ ਵਾਲੇ ਨਿਹੰਗ ਸੌਦਾਗਰ ਸਿੰਘ ਅਤੇ ਖਰੜ ਦੇ ਪਿੰਡ ਬਰੋਲੀ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਹਨ। ਪੁਲਸ ਨੇ ਦੱਸਿਆ ਕਿ ਦੋਵਾਂ ਨੂੰ ਡੇਰੇ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਇਹ ਅਪਰਾਧ ਕੀਤਾ ਸੀ। ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Related Post