post

Jasbeer Singh

(Chief Editor)

National

ਅਰੁਣਾਚਲ ਪ੍ਰਦੇਸ਼ ਦੇ ਦੋ ਲੋਕ ਦੋ ਸਾਲਾਂ ਤੋਂ ਲਾਪਤਾ ਹਨ

post-img

ਅਰੁਣਾਚਲ ਪ੍ਰਦੇਸ਼ ਦੇ ਦੋ ਲੋਕ ਦੋ ਸਾਲਾਂ ਤੋਂ ਲਾਪਤਾ ਹਨ ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਦੋ ਲੋਕ ਭਾਰਤ-ਚੀਨ ਸਰਹੱਦ ਨਾਲ ਲੱਗਦੇ ਸੂਬੇ ਦੇ ਇੱਕ ਦੂਰ-ਦੁਰਾਡੇ ਸਥਾਨ ਤੋਂ ਲਗਭਗ ਦੋ ਸਾਲਾਂ ਤੋਂ ਲਾਪਤਾ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੀ ਹਿਰਾਸਤ 'ਚ ਹਨ, ਹਾਲਾਂਕਿ ਇਸ ਨੇ ਅਜੇ ਤੱਕ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੈ। ਬਟੇਲੁਮ ਟਿਕਾਰੋ (35) ਅਤੇ ਉਸ ਦਾ ਚਚੇਰਾ ਭਰਾ ਬੈਂਕਸੀ ਮਾਨਯੂ (37) 19 ਅਗਸਤ, 2022 ਨੂੰ ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਦੇ ਚਗਲਾਗਾਮ ਖੇਤਰ ਤੋਂ ਲਾਪਤਾ ਹੋ ਗਏ ਸਨ ਜਦੋਂ ਉਹ ਸਰਹੱਦ ਦੇ ਨੇੜੇ ਉੱਚਾਈ ਵਾਲੇ ਖੇਤਰ ਵਿੱਚ ਔਸ਼ਧੀ ਬੂਟੀਆਂ ਦੀ ਖੋਜ ਕਰਨ ਗਏ ਸਨ। ਉਦੋਂ ਤੋਂ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਟਿਕਰੋ ਦੇ ਭਰਾ ਦਿਸ਼ਾਨਸੋ ਚਿਕਰੋ ਨੇ ਕਿਹਾ, ''ਮੈਨੂੰ ਪਤਾ ਲੱਗਾ ਹੈ ਕਿ ਉਸ ਨੂੰ ਚੀਨੀ ਫੌਜ ਨੇ ਹਿਰਾਸਤ 'ਚ ਲਿਆ ਹੈ।

Related Post