
ਡੇਰਾ ਰਾਧਾ ਸੁਆਮੀ ਬਿਆਸ ’ਚ ਸਤਿਸੰਗ ਲਈ ਚੱਲਣਗੀਆਂ ਦੋ ਖ਼ਾਸ ਗੱਡੀਆਂ, ਜਾਣੋੇ ਕਿਸ ਦਿਨ ਤੋਂ ਸ਼ੁਰੂ ਹੋਵੇਗੀ ਇਹ ਸੇਵਾ
- by Aaksh News
- May 4, 2024

ਡੇਰਾ ਰਾਧਾ ਸੁਆਮੀ ਬਿਆਸ ਵਿਖੇ ਸਤਿਸੰਗ ਸ਼ੁਰੂ ਹੋਣ ਦੇ ਮੱਦੇਨਜ਼ਰ ਇੱਥੇ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਮੱਦੇਨਜ਼ਰ ਰੇਲਵੇ ਨੇ ਅਜਮੇਰ-ਬਿਆਸ ਤੇ ਜੋਧਪੁਰ-ਬਿਆਸ ਵਿਚਕਾਰ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਹੈ। 9 ਤੇ 23 ਮਈ ਨੂੰ ਚੱਲੇਗੀ ਅਜਮੇਰ-ਬਿਆਸ-ਅਜਮੇਰ ਐਲਾਨ ਤਹਿਤ ਅਜਮੇਰ-ਬਿਆਸ-ਅਜਮੇਰ ਸਪੈਸ਼ਲ ਟ੍ਰੇਨ ਨੰਬਰ 09641 ਹੁਣ 9 ਮਈ ਅਤੇ 23 ਮਈ ਨੂੰ ਸ਼ਾਮ 5.15 ਵਜੇ ਅਜਮੇਰ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ 12 ਵਜੇ ਬਿਆਸ ਪਹੁੰਚੇਗੀ। ਇਸੇ ਤਰ੍ਹਾਂ ਟ੍ਰੇਨ ਨੰਬਰ 09642 ਬਿਆਸ ਤੋਂ 12 ਮਈ ਤੇ 26 ਮਈ ਨੂੰ ਦੁਪਹਿਰ 2:15 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 9.45 ਵਜੇ ਅਜਮੇਰ ਪਹੁੰਚੇਗੀ। ਇਹ ਟ੍ਰੇਨ ਰਸਤੇ ’ਚ ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀਨਗਰ ਜੈਪੁਰ, ਬਾਂਦੀਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ। ਇਸ ’ਚ 2 ਥਰਡ ਏਸੀ, 12 ਸੈਕੰਡ ਸਲੀਪਰ, 8 ਆਮ ਕਲਾਸ ਤੇ 2 ਗਾਰਡ ਕੋਚ ਸਮੇਤ ਕੁੱਲ 24 ਕੋਚ ਹੋਣਗੇ। 16 ਨੂੰ ਚੱਲੇਗੀ ਜੋਧਪੁਰ-ਬਿਆਸ ਟ੍ਰੇਨ ਜੋਧਪੁਰ-ਬਿਆਸ-ਜੋਧਪੁਰ ਵਿਸ਼ੇਸ਼ ਰੇਲ ਗੱਡੀ ਨੰਬਰ 04833 ਜੋਧਪੁਰ ਤੋਂ 16 ਮਈ ਨੂੰ ਬਾਅਦ ਦੁਪਹਿਰ 3:30 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ 17 ਮਈ ਨੂੰ ਸਵੇਰੇ 10.10 ਵਜੇ ਬਿਆਸ ਪਹੁੰਚੇਗੀ। ਇਸੇ ਤਰ੍ਹਾਂ ਗੱਡੀ ਨੰਬਰ 04834 ਬਿਆਸ ਤੋਂ 19 ਮਈ ਨੂੰ ਦੁਪਹਿਰ 2:15 ਵਜੇ ਚੱਲੇਗੀ ਤੇ ਅਗਲੇ ਦਿਨ 20 ਮਈ ਨੂੰ ਸਵੇਰੇ 09.15 ਵਜੇ ਜੋਧਪੁਰ ਪਹੁੰਚੇਗੀ। ਇਹ ਟ੍ਰੇਨ ਰੂਟ ’ਤੇ ਪੀਪਾੜ ਰੋਡ, ਗੋਟਨ, ਮੇਡਤਾ ਰੋਡ, ਮਾਰਵਾੜ ਮੁੰਡਵਾ, ਨਾਗੌਰ, ਬੀਕਾਨੇਰ, ਸੂਰਤਗੜ੍ਹ, ਹਨੂੰਮਾਨਗੜ੍ਹ, ਬਠਿੰਡਾ, ਧੂਰੀ, ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ। ਇਸ ’ਚ 2 ਥਰਡ ਏਸੀ, 12 ਸੈਕੰਡ ਸਲੀਪਰ, 8 ਆਮ ਕਲਾਸ ਤੇ 2 ਗਾਰਡ ਕੋਚ ਸਮੇਤ ਕੁੱਲ 24 ਕੋਚ ਹੋਣਗੇ।