post

Jasbeer Singh

(Chief Editor)

Punjab

ਯੂਨੀਵਰਸਿਟੀ ਵਿਚ ਤਾਇਨਾਤ ਸੁਪਰਡੈਂਟ ਦੀ ਕੁੜੀ ਕੀਤੀ ਖੁਦਕੁਸ਼ੀ

post-img

ਯੂਨੀਵਰਸਿਟੀ ਵਿਚ ਤਾਇਨਾਤ ਸੁਪਰਡੈਂਟ ਦੀ ਕੁੜੀ ਕੀਤੀ ਖੁਦਕੁਸ਼ੀ ਚੰਡੀਗੜ੍ਹ, 4 ਜੁਲਾਈ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੁਪਰਡੈਂਟ ਦੇ ਤੌਰ ਤੇ ਨਿਯੁਕਤ ਇਕ ਵਿਅਕਤੀ ਦੀ ਕੁੜੀ ਵਲੋ਼ ਹੀ ਯੂਨੀਵਰਸਿਟੀ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੌਣ ਹੈ ਮ੍ਰਿਤਕਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ 26 ਸਾਲਾ ਅਮਨਦੀਪ ਕੌਰ ਹੈ। ਜਿਸਦੇ ਚਲਦਿਆਂ ਯੂਨੀਵਰਸਿਟੀ ਵਿਚ ਵੀ ਸੋਗ ਤੇ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਸੁਸਾਈਡ ਨੋਟ ਵੀ ਹੋਇਆ ਹੈ ਬਰਾਮਦ ਚੰਡੀਗੜ੍ਹ ਵਿਚ ਬਣੀ ਪੰਜਾਬ ਯੂਨੀਵਰਸਿਟੀ ਵਿਚ ਖੁਦਕੁਸ਼ੀ ਕਰਨ ਵਾਲੇ ਅਮਨਦੀਪ ਕੌਰ ਦੇ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਇਸ ਲਈ ਕਿਸੇ ਨੂੰ ਵੀ ਜਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ।ਨੋਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਮੈਂ ਜੋ ਵੀ ਕਰ ਰਹੀ ਹਾਂ ਆਪਣੀ ਮਰਜ਼ੀ ਨਾਲ ਕਰ ਰਹੀ ਹਾਂ, ਬਸ ਹੁਣ ਹੋਰ ਬਰਦਾਸ਼ਤ ਨਹੀਂ ਹੋ ਰਿਹਾ। ਕੁੜੀ ਦੀ ਦੋ ਦਿਨਾਂ ਬਾਅਦ ਸੀ ਮੰਗਣੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਅਮਨਦੀਪ ਕੌਰ ਨਾਮੀ ਕੁੜੀ ਵਲੋਂ ਖੁਦਕੁਸ਼ੀ ਕੀਤੀ ਗਈ ਹੈ ਦੀ ਦੋ ਦਿਨਾਂ ਬਾਅਦ ਮੰਗਣੀ ਵੀ ਸੀ ਪਰ ਹੁਣ ਪੂਰੇ ਘਰ ਵਿਚ ਗਮਗੀਨ ਵਾਲਾ ਮਾਹੌਲ ਪੈਦਾ ਹੋ ਗਿਆ ਹੈ।ਪੁਲਸ ਮਾਮਲੇ ਦੀ ਜਾਂਚ ’ਚ ਕਰ ਰਹੀ ਹੈ।

Related Post